ਚੰਡੀਗੜ੍ਹ/ਅੰਬਾਲਾ : ਘਟਨਾ ਦੇਰ ਰਾਤ ਨਾਰਾਇਣਗੜ੍ਹ ਖੇਤਰ ਦੇ ਡਾਂਗ ਕਾਂਟੀਨੈਂਟਲ ਹੋਟਲ ਦੀ ਹੈ। ਜਿਥੇ ਵਿਆਹ ਦੀਆਂ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਦਹਿਸ਼ਤ 'ਚ ਬਦਲ ਗਿਆ ਜਦੋਂ ਵਿਆਹ 'ਚ ਮੌਜੂਦ ਬਾਰਾਤੀਆਂ ਨੇ ਇਕ ਹੋਟਲ ਦੇ ਮੈਨੇਜਰ 'ਤੇ ਦਰਿੰਦਗੀ ਦਿਖਾਉਂਦੇ ਹੋਏ ਉਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ ਇਨ੍ਹਾਂ ਹੁਲੜਬਾਜ਼ਾਂ ਨੇ ਹੋਟਲ 'ਚ ਵੀ ਕਾਫੀ ਭੰਨ ਤੋੜ ਕੀਤੀ। ਪੁਲਸ ਜ਼ਖਮੀ ਹੋਟਲ ਮੈਨੇਜਰ ਨੂੰ ਲੈ ਕੇ ਹਸਪਤਾਲ ਪਹੁੰਚੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਵਿੰਦ ਰਾਹਤ ਵਾਸੀ ਪਿੰਡ ਭਟਕੰਡਈ ਜ਼ਿਲਾ ਪੌੜੀ ਗੜਵਾਲ ਉਤਰਾਂਚਲ ਦੇ ਰੂਪ 'ਚ ਹੋਈ ਹੈ। ਪੁਲਸ ਨੇ ਹੋਟਲ ਦੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਲੈ ਲਈਆਂ ਹਨ ਜਿਸ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਸ਼ੀ ਅਜੇ ਤਕ ਪੁਲਸ ਦੀ ਪਹੁੰਚ ਤੋਂ ਬਾਹਰ ਦੱਸੇ ਜਾ ਰਹੇ ਹਨ। ਇਸ ਸਬੰਧੀ ਪੁਲਸ ਨੇ ਕਤਲ ਅਤੇ ਹੋਰ ਧਾਰਾਵਾਂ ਸਮੇਤ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੇਰ ਰਾਤ ਨਾਰਾਇਣਗੜ੍ਹ ਖੇਤਰ ਦੇ ਡਾਂਗ ਕਾਂਟੀਨੈਂਟਲ ਹੋਟਲ ਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਰਬੰਸ ਦੇ ਪੁੱਤਰ ਹਰਪ੍ਰੀਤ ਸਿੰਘ ਦੇ ਵਿਆਹ 'ਚ ਆਏ ਮਹਿਮਾਨਾਂ ਲਈ ਕਾਂਟੀਨੈਂਟਲ ਹੋਟਲ 'ਚ 15 ਕਮਰੇ ਬੁੱਕ ਕਰਵਾਏ ਸਨ। ਸੋਮਵਾਰ-ਮੰਗਲਵਾਰ ਦੀ ਅੱਧੀ ਰਾਤ ਕੁਝ ਲੋਕਾਂ ਦੀ ਹੋਟਲ ਪ੍ਰਬੰਧਕ ਅਰਵਿੰਦ ਰਾਵਤ ਨਾਲ ਕਿਸੇ ਗੱਲ 'ਤੇ ਬਹਿਸ ਹੋ ਗਈ ਗੱਲ ਇੰਨੀ ਵੱਧ ਗਈ ਕਿ ਬਾਰਾਤੀਆਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਜਦੋਂ ਹੋਟਲ ਨਾਲ ਸਬੰਧਤ ਲੋਕਾਂ ਨੇ ਹੋਟਲ ਮੈਨੇਜਰ ਨੂੰ ਉਨ੍ਹਾਂ ਤੋਂ ਛਡਵਾਉਣ ਦਾ ਯਤਨ ਕੀਤਾ ਤਾਂ ਦੋਸ਼ੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਜਿਸ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ ਪੁਲਸ ਨੇ ਮੌਕੇ 'ਤੇ ਪੁੱਜ ਕੇ ਮੈਨੇਜਰ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਡਾਕਟਰਾਂ ਦਾ ਕਮਾਲ : 62 ਦੀ ਉਮਰ 'ਚ ਮਿਲਿਆ ਔਲਾਦ ਦਾ ਸੁੱਖ (ਵੀਡੀਓ)
NEXT STORY