ਬਟਾਲਾ (ਸੈਂਡੀ)- ਬੁੱਧਵਾਰ ਨੂੰ ਕੋਰਟ ਕੰਪਲੈਕਸ ਵਿਚ ਪੇਸ਼ੀ ਭੁਗਤਨ ਆਏ ਇਕ ਮੁਲਜ਼ਮ ਵਲੋਂ ਜ਼ਹਿਰ ਨਿਗਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਿਦਆ ਏ.ਐਸ.ਆਈ ਅਵਾਤਰ ਸਿੰਘ, ਹੋਲਦਾਰਕ ਕੁਲਦੀਪ ਸਿੰਘ, ਹੋਲਦਾਰ ਸੁਖਜੀਤ ਸਿੰਘ ਅਤੇ ਕਰਨੈਨ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਤਰਲੋਕਨ ਸਿੰਘ ਵਾਸੀ ਘਣੀਏ ਕੇ ਬਾਂਗਰ ਦੇ ਖਿਲਾਫ਼ ਥਾਣਾ ਘਣੀਏ ਕੇ ਬਾਂਗਰ ਵਿਖੇ ਐਨ.ਡੀ. ਪੀ. ਸੀ ਤਹਿਤ ਕੇਸ ਦਰਜ ਸੀ ਅਤੇ ਉਸੇ ਕੇਸ ਤਹਿਤ ਬੁੱਧਵਾਰ ਨੂੰ ਉਹ ਆਪਣੀ ਤਰੀਕ ਭੁਗਤਨ ਆਇਆ ਸੀ।
ਜਦੋਂ ਉਹ ਕੋਰਟ ਕੰਪਲੈਕਸ ਨਜ਼ਦੀਕ ਪੁੱਜਾ ਤਾਂ ਅਚਾਨਕ ਉਸ ਨੂੰ ਚੱਕਰ ਆਇਆ ਤਾਂ ਉਹ ਡਿੱਗਾ ਗਿਆ। ਅਸੀਂ ਤੁਰੰਤ ਉਸ ਨੂੰ ਜਾ ਕੇ ਚੁੱਕਿਆ ਅਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਸਬਜ਼ੀਆਂ ਨੂੰ ਪਾਉਣ ਵਾਲੀ ਇਕ ਜ਼ਹਿਰੀਲੀ ਦਵਾਈ ਨਿਕਲੀ। ਜਿਸ ਤੋਂ ਬਾਅਦ ਅਸੀਂ ਤੁੰਰਤ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਗਏ ਪਰ ਡਾਕਟਰ ਨੇ ਉਸ ਦੀ ਹਾਲਤ ਸੀਰੀਅਸ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
10 ਕਿਲੋ ਭੁੱਕੀ ਸਣੇ ਦੋ ਚੜ੍ਹੇ ਪੁਲਸ ਹੱਥੇ
NEXT STORY