ਚੰਡੀਗੜ੍ਹ : ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ 10 ਨਵੰਬਰ ਨੂੰ ਵਿਧਾਨ ਸਭਾ ਦਾ ਐਮਰਜੇਂਸੀ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੀ ਆਪਸੀ ਲੜਾਈ ਤੇ ਇਕ-ਦੂਜੇ ਨੂੰ ਹੇਠਾਂ ਦਿਖਾਉਣ ਦੇ ਚੱਕਰ 'ਚ ਪੰਜਾਬ ਦਾ ਕਿਸਾਨ ਤੇ ਆੜ੍ਹਤੀ ਝੋਨੇ ਦੀ ਅਦਾਇਗੀ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਮੰਡੀਆਂ 'ਚ ਦਰ-ਦਰ ਭਟਕ ਰਿਹਾ ਹੈ। ਕਿਸਾਨ ਪਹਿਲਾਂ ਹੀ ਆਪਣੀ ਫਸਲ ਦਾ ਭਾਅ ਪਿਛਲੇ ਸਾਲ ਤੋਂ 20 ਤੋਂ 25 ਫੀਸਦੀ ਤੱਕ ਘੱਟ ਮਿਲਣ ਕਾਰਨ ਪ੍ਰੇਸ਼ਾਨ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਦਾਇਗੀ ਕਰਨ 'ਚ ਆ ਰਹੀ ਮੁਸ਼ਕਲ ਦੇ ਬਾਰੇ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਬਿਨਾ ਦੇਰੀ ਸੋਮਵਾਰ 10 ਨਵੰਬਰ ਨੂੰ ਵਿਧਾਨ ਸਭਾ ਦਾ ਐਮਰਜੇਂਸੀ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।
ਇਸ ਸੈਸ਼ਨ 'ਚ ਪੰਜਾਬ ਦੀ ਖਸਤਾਹਾਲ ਵਿੱਤੀ ਸਥਿਤੀ ਜਿਸ ਕਾਰਨ ਕਿਸਾਨਾਂ ਨੂੰ ਅਦਾਇਗੀ 'ਚ ਵੀ ਦੇਰੀ ਹੋ ਰਹੀ ਹਨ 'ਤੇ ਚਰਚਾ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਨੂੰ ਚੰਗੇ ਦਿਨਾਂ ਦੇ ਸੁਪਨੇ ਦਿਖਾਉਣ ਵਾਲੀ ਐਨ.ਡੀ.ਏ. ਸਰਕਾਰ ਦਾ ਸੌਤੇਲਾ ਵਿਵਹਾਰ ਕਰਨ ਵਾਲਾ ਚਿਹਰਾ ਜਨਤਾ 'ਚ ਬੇਨਕਾਬ ਹੋ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦਾ ਸਾਰਾ ਕਾਰੋਬਾਰ ਕਿਸਾਨੀ 'ਤੇ ਆਧਾਰਿਤ ਹੈ ਜੇਕਰ ਕਿਸਾਨ ਦੀ ਸਮੇਂ ਰਹਿੰਦੇ ਸੁਧ ਨਾ ਲਈ ਗਈ ਤਾਂ ਪੰਜਾਬ ਦਾ ਸਾਰਾ ਢਾਂਚਾ ਹੀ ਅਸਤ-ਵਿਅਸਤ ਹੋ ਜਾਵੇਗਾ।
ਜਾਖੜ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਹੀ ਝੋਨਾ ਖਰੀਦ ਲਈ ਕੇਂਦਰ ਤੋਂ ਪਹੁੰਚ ਕੀਤੀ ਸੀ, ਅਜਿਹਾ ਕੇਂਦਰੀ ਵਿੱਤ ਮੰਤਰਾਲਾ ਨਾ ਸਿਰਫ 8000 ਕਰੋੜ ਰੁਪਏ ਰੀਲੀਜ਼ ਕਰਨ ਨੂੰ ਹੀ ਕੈਸ਼ ਕ੍ਰੇਡਿਟ ਲਿਮਿਟ ਨੂੰ ਮਨਜ਼ੂਰੀ ਦਿੱਤੀ ਸੀ, ਪਰ ਹੁਣ ਬਕਾਇਆ ਫੰਡ ਜਾਰੀ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਕੇਂਦਰ 'ਚ ਆਪਣੀ ਹੀ ਸਰਕਾਰ ਨਾਲ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹਨ।
ਅੰਮ੍ਰਿਤਸਰ ’ਚ ਗੁਰਪੁਰਬ ਦੇ ਸੰਬੰਧ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ (ਵੀਡੀਓ)
NEXT STORY