ਲੁਧਿਆਣਾ (ਮੁੱਲਾਂਪੁਰੀ)- ਦੇਸ਼ ਵਿਚ ਰਾਜ ਕਰਦੀ ਭਾਜਪਾ ਨੇ ਹੁਣ ਅਕਾਲੀ ਦਲ ਨਾਲ ਗੱਠਜੋੜ ਕਰਕੇ ਪੰਜਾਬ ਵਿਚ ਐੱਨ.ਡੀ.ਏ. ਸਰਕਾਰ ਬਣਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ, ਉੱਥੇ ਕਾਂਗਰਸ, ਆਪ ਤੇ ਵਾਰਸ ਪੰਜਾਬ ਨੇ ਪੂਰੀ ਤਰ੍ਹਾਂ ਕੰਨ ਚੱਕ ਲਏ ਹਨ। ਪਰ ਇਸ ਵਾਰ ਪੰਜਾਬ ਵਿਚ ਚੋਣ ਦੰਗਲ ਕੋਈ ਅਨੋਖਾ ਦੇ ਦਿਲਚਸਪ ਹੋਣ ਦੇ ਆਸਾਰ ਹੁਣ ਤੋਂ ਹੀ ਨਜ਼ਰ ਆਉਣ ਲੱਗ ਪਏ ਹਨ।
ਭਾਜਪਾ ਨੇ ਆਪਣੇ ਰਾਜਾਂ ਜਿੱਥੇ ਉਨ੍ਹਾਂ ਦੀਆਂ ਸਰਕਾਰਾਂ ਹਨ, ਉਨ੍ਹਾਂ ਦੇ ਮੁੱਖ ਮੰਤਰੀਆਂ ਤੇ ਵੱਡੇ ਆਗੂਆਂ ਦੀਆਂ ਲਿਸਟਾਂ ਤਿਆਰ ਕਰਕੇ ਪੰਜਾਬ ਵਿਚ ਸਿਆਸੀ ਮਾਹੌਲ ਤੇ ਭਾਜਪਾ ਵਰਕਰਾਂ ਦੇ ਹੌਂਸਲੇ ਬੁਲੰਦ ਕਰਨ ਲਈ ਰੂਪਰੇਖਾ ਨੂੰ ਅੰਤਿਮ ਛੋਹਾਂ ਦਿੱਤੇ ਜਾਣ ਦੀਆਂ ਖ਼ਬਰਾਂ ਹਨ। ਪਤਾ ਲੱਗਾ ਹੈ ਕਿ ਭਾਜਪਾ ਪੰਜਾਬ ਵਿਚ ਆਪਣੇ 10 ਮੁੱਖ ਮੰਤਰੀਆਂ ਨੂੰ ਭੇਜਣ ਦੀ ਤਾਂਘ ਵਿਚ ਹੈ ਜੋ ਹਰਿਆਣਾ, ਆਸਾਮ, ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਉੱਤਰਾਖੰਡ, ਪੱਛਮੀ ਬੰਗਾਲ ਆਦਿ ਦੇ ਦੱਸੇ ਜਾ ਰਹੇ ਹਨ, ਉਥੇ ਕੇਂਦਰੀ ਮੰਤਰੀਆਂ ਦੀਆਂ ਫੌਜਾਂ ਵੀ ਪੰਜਾਬ ਵੱਲ ਮੂੰਹ ਕਰਨਗੀਆਂ।
ਬਾਕੀ ਇਥੇ ਦੱਸਣਾ ਯੋਗ ਹੋਵੇਗਾ ਕਿ ਭਾਜਪਾ ਕੋਲ ਤਾਂ ਪਹਿਲਾਂ ਹੀ ਪੰਜਾਬ ਵਿਚ ਤਿੰਨ ਦਰਜਨ ਵੱਡੇ ਕੱਦ ਦੇ ਨੇਤਾ ਮੌਜੂਦ ਸਨ। ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮਜੀਠੀਆ, ਬੀਬਾ ਬਾਦਲ ਹੀ ਧੜੱਲੇਦਾਰ ਆਗੂ ਹਨ ਜੋ ਧੂੜਾਂ ਪੁੱਟਣਗੇ?
ਬੇਕਾਬੂ ਵਾਹਨ ਆਪਸ 'ਚ ਟਕਰਾਏ, ਸਵਾਰੀਆਂ ਵਾਲ-ਵਾਲ ਬਚੀਆ
NEXT STORY