ਬਠਿੰਡਾ (ਬਲਵਿੰਦਰ)-ਕਾਗਜ਼ੀ ਵਿਆਹ ਕਰਵਾ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਇਕ ਲੜਕੀ ਸਣੇ 15 ਵਿਅਕਤੀਆਂ ਵਿਰੁੱਧ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ ਪਰ ਇਸ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਗੁਰਮੀਤ ਸਿੰਘ ਵਾਸੀ ਭੋਡੀਪੁਰਾ ਨੇ ਥਾਣਾ ਦਿਆਲਪੁਰਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਮਾਮਾ ਤਰਸੇਮ ਸਿੰਘ ਸੌਂਧਾ ਸਿੰਘ ਨੇ ਉਸਦੀ ਮੁਲਾਕਾਤ ਅਮਨਪ੍ਰੀਤ ਕੌਰ ਵਾਸੀ ਬੁੱਟਰ ਕਲਾਂ ਨਾਲ ਕਰਵਾਈ, ਜਿਸਨੇ ਆਈ.ਈ.ਐੱਲ.ਟੀ.ਐੱਸ. 'ਚੋਂ 7 ਬੈਂਡ ਪ੍ਰਾਪਤ ਕੀਤੇ ਸਨ। ਸਮਝੌਤੇ ਮੁਤਾਬਕ ਅਮਨਪ੍ਰੀਤ ਕੌਰ ਗੁਰਮੀਤ ਸਿੰਘ ਨਾਲ ਵਿਆਹ ਕਰਵਾ ਕੇ ਉਸਨੂੰ ਆਸਟ੍ਰੇਲੀਆ, ਕੈਨੇਡਾ ਆਦਿ ਕਿਸੇ ਵੀ ਦੇਸ਼ ਵਿਚ ਲੈ ਕੇ ਜਾਵੇਗੀ, ਪਰ ਸਾਰਾ ਖਰਚਾ ਗੁਰਮੀਤ ਸਿੰਘ ਦਾ ਹੋਵੇਗਾ। ਬਕਾਇਦਾ ਦੋਵਾਂ ਦਾ ਕਾਗਜ਼ੀ ਵਿਆਹ ਹੋਇਆ। ਪੂਰੇ ਘਟਨਾਕ੍ਰਮ ਦੌਰਾਨ ਅਮਨਪ੍ਰਤੀ ਕੌਰ ਨੇ ਉਸ ਤੋਂ 15 ਲੱਖ ਰੁਪਏ ਵਸੂਲ ਕਰ ਲਏ।
ਕੁਝ ਦਿਨਾਂ ਬਾਅਦ ਅਮਨਪ੍ਰੀਤ ਕੌਰ ਨੇ ਵਿਦੇਸ਼ ਲੈ ਜਾਣ ਦਾ ਭਰੋਸਾ ਦੇ ਕੇ ਇਕ ਹੋਰ ਲੜਕੇ ਨਾਲ ਵਿਆਹ ਕਰਵਾ ਲਿਆ ਪਰ ਉਸਨੂੰ ਵੀ ਵਿਦੇਸ਼ ਨਹੀਂ ਲਿਜਾਇਆ ਗਿਆ। ਪੁਲਸ ਕੋਲ ਸ਼ਿਕਾਇਤ ਕੀਤੀ ਗਈ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਧੰਦੇ 'ਚ ਤਰਸੇਮ ਸਿੰਘ ਤੇ ਅਮਨਪ੍ਰੀਤ ਕੌਰ ਤੋਂ ਇਲਾਵਾ ਮਨਪ੍ਰੀਤ ਕੌਰ, ਮਨਦੀਪ ਕੌਰ, ਗੁਰਜੀਤ ਸਿੰਘ ਵਾਸੀਆਨ ਬੁੱਟਰ ਕਲਾਂ (ਮੋਗਾ), ਰਮਨਦੀਪ ਸਿੰਘ, ਜਸਵੀਰ ਸਿੰਘ ਵਾਸੀਆਨ ਸੌਂਧਾ ਸਿੰਘ (ਮੋਗਾ), ਮਾਸਟਰ ਸੁਖਵਿੰਦਰ ਸਿੰਘ ਵਾਸੀ ਧੂਰਕੋਟ (ਮੋਗਾ) ਵੀ ਸ਼ਾਮਲ ਸਨ।
ਤਫਤੀਸ਼ੀ ਅਧਿਕਾਰੀ ਗੁਲਜਾਰੀ ਲਾਲ ਨੇ ਦੱਸਿਆ ਕਿ ਸਾਰੇ ਮੁਲਜ਼ਮ ਆਪਸ 'ਚ ਰਿਸ਼ਤੇਦਾਰ ਹਨ। ਵਿਦੇਸ਼ ਲੈ ਜਾਣ ਦੇ ਮਾਮਲੇ 'ਚ ਗੁਰਮੀਤ ਸਿੰਘ ਨੇ ਅਮਨਪ੍ਰੀਤ ਕੌਰ, ਤਰਸੇਮ ਸਿੰਘ ਆਦਿ ਨੂੰ 15 ਲੱਖ ਰੁਪਏ ਦਿੱਤੇ, ਜੋ ਵਾਪਸ ਨਹੀਂ ਕੀਤੇ ਗਏ ਤੇ ਨਾ ਹੀ ਵਿਦੇਸ਼ ਲਿਜਾਇਅ ਗਿਆ। ਉਕਤ 8 ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਵਿਧਾਨ ਸਭਾ ਦੇ ਐਮਰਜੰਸੀ ਸੈਸ਼ਨ ਬੁਲਾਉਣ: ਜਾਖੜ
NEXT STORY