ਬਠਿੰਡਾ (ਪਾਇਲ) : ਨੌਜਵਾਨ ਪੀੜੀ ਦੇ ਆਪਣੇ ਪੱਥ ਤੋਂ ਭਟਕਣ ਸਬੰਧੀ ਰੋਜ਼ਾਨਾ ਹੀ ਕਈ ਮਾਮਲੇ ਦੇਖਣ ਅਤੇ ਸੁਣਨ ਨੂੰ ਮਿਲਦੇ ਰਹਿੰਦੇ ਹਨ। ਇਸੇ ਕੜੀ ਵਿਚ ਇਕ ਹੋਰ ਸ਼ਰਮਨਾਕ ਮਾਮਲਾ ਉਸ ਸਮੇਂ ਜੁੜ ਗਿਆ ਜਦੋਂ ਇਕ ਨਿੱਜੀ ਸਕੂਲ ਦੀ ਵਿਦਿਆਰਥਣ ਸ਼ਰਾਬ ਪੀ ਕੇ ਸਕੂਲ ਪਹੁੰਚ ਗਈ। ਇਹੀ ਨਹੀਂ ਵਿਦਿਆਰਥਣ ਨੂੰ ਸਕੂਲ ਛੱਡਣ ਪਹੁੰਚੇ ਹੋਰ ਨਿਜੀ ਸਕੂਲ ਦੇ 3 ਵਿਦਿਆਰਥੀ ਵੀ ਨਸ਼ੇ 'ਚ ਟੱਲੀ ਸਨ। ਵਿਦਿਆਰਥਣ ਦੀ ਇਕ ਸਹੇਲੀ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਸ਼ਰਾਬ ਦੀ ਵਰਤੋਂ ਕੀਤੇ ਹੋਣ ਕਾਰਨ ਵਿਦਿਆਰਥਣ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਮਾਮਲੇ ਦਾ ਪਤਾ ਲੱਗਦੇ ਹੀ ਸਕੂਲ ਪ੍ਰਿੰਸੀਪਲ ਸਮੇਤ ਹੋਰ ਸਟਾਫ ਮੌਕੇ 'ਤੇ ਪਹੁੰਚਿਆ ਜਿਨ੍ਹਾਂ ਨੂੰ ਦੇਖ ਕੇ ਇਕ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਵਿਦਿਆਰਥਣ ਤੇ ਦੋਵੇਂ ਵਿਦਿਆਰਥੀ ਪ੍ਰਬੰਧਕਾਂ ਦੇ ਹੱਥੇ ਚੜ ਗਏ। ਸਕੂਲ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਉਕਤ ਮਾਮਲੇ 'ਤੇ ਗੰਭੀਰਤਾ ਦਿਖਾਉਂਦਿਆਂ ਸਕੂਲ ਪ੍ਰਬੰਧਕਾਂ ਨੇ ਵਿਦਿਆਰਥਣ ਦੇ ਮਾਪਿਆਂ ਨੂੰ ਮੌਕੇ 'ਤੇ ਹੀ ਸਕੂਲ ਬੁਲਾ ਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉਸੇ ਸਮੇਂ ਵਿਦਿਆਰਥਣ ਨੂੰ ਸਕੂਲ 'ਚੋਂ ਵੀ ਕੱਢ ਦਿੱਤਾ ਗਿਆ ਜਦਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਉਕਤ ਘਟਨਾ ਸਕੂਲ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਥੇ ਸਕੂਲ ਪ੍ਰਬੰਧਕ ਬਦਨਾਮੀ ਦੇ ਡਰ ਤੋਂ ਉਕਤ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਆਈ ਇਕ ਫੋਨ ਕਾਲ ਤੇ ਉਹ ਹੋ ਗਿਆ ਕੰਗਾਲ! (ਵੀਡੀਓ)
NEXT STORY