ਇੰਟਰਨੈਸ਼ਨਲ ਡੈਸਕ- ਅਫ਼ਗ਼ਾਨਿਸਤਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੁਨਾਰ ਸੂਬੇ 'ਚ ਇੱਕ ਮਿਡਲ ਸਕੂਲ ਦੇ ਨਾਲ ਲੱਗਦੇ ਘਰ 'ਚ ਹੋਏ ਧਮਾਕੇ ਕਾਰਨ ਘੱਟੋ-ਘੱਟ 6 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ, ਜਦਕਿ 97 ਹੋਰ ਜ਼ਖ਼ਮੀ ਹੋਏ ਹਨ। ਕੁਨਾਰ ਪ੍ਰੋਵਿੰਸ਼ੀਅਲ ਹਸਪਤਾਲ ਦੇ ਚੀਫ਼ ਮੌਲਾ ਦਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਇਹ ਸ਼ੁਰੂਆਤੀ ਅੰਕੜੇ ਹਨ ਅਤੇ ਹੋਰ ਜਾਣਕਾਰੀ ਸਾਹਮਣੇ ਆਉਣ ਦੇ ਨਾਲ ਮੌਤਾਂ ਤੇ ਜ਼ਖ਼ਮੀਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ।
ਕੁਨਾਰ 'ਚ ਸੂਚਨਾ ਅਤੇ ਸੱਭਿਆਚਾਰ ਦੇ ਡਾਇਰੈਕਟਰ ਮੌਲਵੀ ਸਾਮੀ-ਉਲ-ਹੱਕ ਅਨੁਸਾਰ, ਇਹ ਧਮਾਕਾ ਸ਼ਨੀਵਾਰ ਸਵੇਰੇ ਲਗਭਗ 10 ਵਜੇ ਸੂਬੇ ਦੇ ਅੰਦਰ ਸੇਰ ਇਲਾਕੇ ਦੇ ਇੱਕ ਮਿਡਲ ਸਕੂਲ ਦੇ ਨਾਲ ਲੱਗਦੇ ਘਰ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਇਹ ਘਰ ਉਨ੍ਹਾਂ ਲੋਕਾਂ ਦਾ ਸੀ ਜੋ ਮਾਈਨਿੰਗ ਦਾ ਕੰਮ ਕਰਦੇ ਸਨ ਤੇ ਉਨ੍ਹਾਂ ਨੇ ਘਰ 'ਚ ਡਾਈਨਾਮਾਈਟ ਰੱਖਿਆ ਹੋਇਆ ਸੀ।
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੁਨਾਰ ਸੂਬੇ ਦੀਆਂ ਜਾਂਚ ਟੀਮਾਂ ਮੌਕੇ 'ਤੇ ਮੌਜੂਦ ਹਨ, ਜਦਕਿ ਸਥਾਨਕ ਅਧਿਕਾਰੀਆਂ ਵੱਲੋਂ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਹਾਲੇ ਸਾਂਝੇ ਨਹੀਂ ਕੀਤੇ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ 'ਚ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਸਕੂਲ ਕੰਪਲੈਕਸ 'ਚ ਹੋਏ ਹੈਂਡ ਗ੍ਰਨੇਡ ਹਮਲੇ ਦੌਰਾਨ ਵੀ 9 ਤੋਂ 14 ਸਾਲ ਦੀ ਉਮਰ ਦੇ 40 ਤੋਂ ਵੱਧ ਬੱਚੇ ਜ਼ਖ਼ਮੀ ਹੋਏ ਸਨ।
ਇਹ ਵੀ ਪੜ੍ਹੋ- ਟਰੰਪ ਨੂੰ ਵੋਟ ਪਾ ਕੇ ਪਛਤਾ ਰਹੇ ਅਮਰੀਕੀ ! ਪਰਿਵਾਰਾਂ 'ਚ ਵੀ ਪੈਣ ਲੱਗੀ 'ਫੁੱਟ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ ਦੀ ਵਧਦੀ ਆਰਥਿਕ ਤਾਕਤ ਅੱਗੇ ਵਿਰੋਧੀ ਆਵਾਜ਼ਾਂ ਪਈਆਂ ਮੱਧਮ! ਕਾਰਜਕਰਤਾਵਾਂ ਨੇ ਪ੍ਰਗਟਾਈ ਚਿੰਤਾ
NEXT STORY