ਬਠਿੰਡਾ (ਬਲਵਿੰਦਰ)-ਕਚਹਿਰੀ ਦੇ ਬਾਹਰ ਗੋਲੀ ਮਾਰ ਕੇ ਪਤਨੀ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਬੁੱਧਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਜਾਣਕਾਰੀ ਮੁਤਾਬਕ ਮਲਕੀਤ ਕੌਰ ਵਾਸੀ ਥਾਂਦੇਵਾਲ (ਮੁਕਤਸਰ) ਦਾ ਵਿਆਹ ਮੇਵਾ ਸਿੰਘ ਵਾਸੀ ਬਠਿੰਡਾ ਨਾਲ ਹੋਇਆ ਸੀ। ਉਸਨੇ ਦੋ ਲੜਕੀਆਂ ਨੂੰ ਜਨਮ ਦਿੱਤਾ, ਜਿਨ੍ਹਾਂ 'ਚੋਂ ਇਕ ਲੜਕੀ ਦੀ ਇਕ ਹਾਦਸੇ 'ਚ ਮੌਤ ਹੋ ਗਈ, ਜਦਕਿ ਦੂਸਰੀ ਲੜਕੀ ਨਮਿੰਦਰ ਕੌਰ ਵਿਦੇਸ਼ 'ਚ ਰਹਿੰਦੀ ਹੈ। ਮਲਕੀਤ ਕੌਰ ਦੀ ਆਪਣੇ ਪਤੀ ਮੇਵਾ ਸਿੰਘ ਨਾਲ ਅਣਬਣ ਚੱਲ ਰਹੀ ਸੀ, ਜਿਸ ਕਾਰਨ ਉਹ ਆਪਣੇ ਪੇਕੇ ਘਰ ਪਿੰਡ ਥਾਂਦੇਵਾਲ ਵਿਖੇ ਰਹਿੰਦੀ ਸੀ। ਜਿਸਦੇ ਚਲਦਿਆਂ ਮੇਵਾ ਸਿੰਘ ਨੇ ਬਠਿੰਡਾ ਕਚਹਿਰੀ ਵਿਚ ਇਕ ਕੇਸ ਵੀ ਦਾਇਰ ਕੀਤਾ ਹੋਇਆ ਸੀ।
ਇਸੇ ਕੇਸ ਦੀ ਪੇਸ਼ੀ ਭੁਗਤਣ ਲਈ ਉਹ 12 ਦਸੰਬਰ 2012 ਨੂੰ ਬਠਿੰਡਾ ਕਚਹਿਰੀ ਆਏ ਸਨ। ਪੇਸ਼ੀ ਉਪਰੰਤ ਜਦੋਂ ਉਹ ਕਚਹਿਰੀ ਤੋਂ ਬਾਹਰ ਨਿਕਲੇ ਤਾਂ ਮੇਵਾ ਸਿੰਘ ਵੀ ਉਥੇ ਪਹੁੰਚ ਗਿਆ। ਜਿਥੇ ਮੇਵਾ ਸਿੰਘ ਨੇ ਆਪਣੀ ਪਿਸਤੌਲ ਕੱਢ ਕੇ ਮਲਕੀਤ ਕੌਰ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਦੋ ਹੋਰ ਵੀ ਜ਼ਖਮੀ ਹੋ ਗਏ। ਮਲਕੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸੰਬੰਧੀ ਮਲਕੀਤ ਕੌਰ ਦੀ ਭਰਜਾਈ ਸੁਖਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਥਾਂਦੇਵਾਲ ਵਲੋਂ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੇ ਅਧਾਰ 'ਤੇ ਪੁਲਸ ਨੇ ਮੇਵਾ ਸਿੰਘ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਜ਼ਿਲਾ ਸੈਸ਼ਨ ਜੱਜ ਸ. ਤੇਜਵਿੰਦਰ ਸਿੰਘ ਨੇ ਮੇਵਾ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ।
ਇਕ ਸਕੂਲ ਵਿਦਿਆਰਥਣ ਨੇ ਹੀ ਕੀਤੀ ਅਜਿਹੀ ਸ਼ਰਮਨਾਕ ਕਰਤੂਤ ਕਿ ਸਭ ਹੋ ਗਏ ਹੈਰਾਨ
NEXT STORY