ਮੋਗਾ-ਧੀ ਅਤੇ ਪਿਓ ਦਾ ਰਿਸ਼ਤਾ ਉਸ ਸਮੇਂ ਸ਼ਰਮਸਾਰ ਹੋ ਗਿਆ, ਜਦੋਂ ਧੀ ਦੀ ਇੱਜ਼ਤ ਦਾ ਪਹਿਰੇਦਾਰ ਕਹਾਉਂਦਾ ਪਿਓ ਹੀ ਉਸ ਦੀ ਇੱਜ਼ਤ ਲੁੱਟਣ ਵਾਲਾ ਸ਼ੈਤਾਨ ਬਣ ਗਿਆ। ਸ਼ੈਤਾਨ ਬਣਿਆ ਇਹ ਮਤਰੇਆ ਪਿਓ ਪਤਨੀ ਦੀ ਬੀਮਾਰੀ ਦਾ ਫਾਇਦਾ ਚੁੱਕ ਕੇ ਇਕ ਸਾਲ ਤੱਕ ਆਪਣੀ ਨਾਬਾਲਗਾ ਬੇਟੀ ਨਾਲ ਬਲਾਤਕਾਰ ਕਰਦਾ ਰਿਹਾ।
ਜਾਣਕਾਰੀ ਮੁਤਾਬਕ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਦਾ ਦੂਜਾ ਵਿਆਹ ਕਰੀਬ 11 ਸਾਲ ਪਹਿਲਾਂ ਜਸਵਿੰਦਰ ਸਿੰਘ ਉਰਫ ਜੱਸਾ ਨਾਲ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਉਸ ਦੀ ਮਾਂ ਕਰੀਬ ਦੋ ਸਾਲਾਂ ਤੋਂ ਅਧਰੰਗ ਦੀ ਬੀਮਾਰੀ ਤੋਂ ਪੀੜਤ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਮਾਂ ਨੂੰ ਨਸ਼ੇ ਦੀਆਂ ਦਵਾਈਆਂ ਖੁਆ ਕੇ ਉਸ ਦਾ ਮਤਰੇਆ ਪਿਓ ਉਸ ਨਾਲ ਲਗਾਤਾਰ ਇਕ ਸਾਲ ਤੱਕ ਬਲਾਤਕਾਰ ਕਰਦਾ ਰਿਹਾ।
ਹੱਦ ਤਾਂ ਉਦੋਂ ਹੋ ਗਈ ਜਦੋਂ ਲੜਕੀ ਨੇ ਪਿਤਾ ਨੂੰ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਰੋਕਿਆ ਤਾਂ ਇਸ ਹਵਸ 'ਚ ਅੰਨ੍ਹੇ ਪਿਤਾ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਦਿਨ ਹਿੰਮਤ ਕਰਕੇ ਲੜਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ ਤਾਂ ਮਾਂ ਨੇ ਇਸ ਬਾਰੇ ਪਤੀ ਨਾਲ ਗੱਲ ਕੀਤੀ ਤਾਂ ਉਲਟਾ ਗਲਤੀ ਮੰਨਣ ਦੀ ਬਜਾਏ ਉਸ ਨੇ ਮਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਆਖਰ 'ਚ ਮਾਂ ਤੇ ਲੜਕੀ ਨੇ ਪੁਲਸ 'ਚ ਸ਼ਿਕਾਇਤ ਕਰ ਦਿੱਤੀ। ਪੁਲਸ ਨੇ ਲੜਕੀ ਦਾ ਹਸਪਤਾਲ 'ਚ ਮੈਡੀਕਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਰੀ ਹੋਈ ਕਾਂਗਰਸ ਹੁਣ ਕਿਸੇ ਦਾ ਨਹੀਂ ਕਰਦੀ ਲਿਹਾਜ (ਦੇਖੋ ਤਸਵੀਰਾਂ)
NEXT STORY