ਚੰਡੀਗੜ੍ਹ- ਵਿਧਾਨ ਸਭਾ ਦੀਆਂ ਚੋਣਾਂ ਹੋ ਗਈਆਂ ਸਨ ਜਿਸ 'ਚ ਕਾਂਗਰਸ ਹਾਰਨ ਤੋਂ ਬਾਅਦ ਬੌਂਦਲੀ ਹੋਈ ਹੈ ਕਿ ਹੁਣ ਉਹ ਕੀ ਕਰੇ। ਸੀ. ਐੱਮ. ਦੀ ਮੌਜਦੂਗੀ 'ਚ ਕਾਂਗਰਸੀ ਮੈਂਬਰ ਹਾਥਾਪਾਈ 'ਤੇ ਉਤਰ ਆਏ। ਸਾਬਕਾ ਮੁੱਖ ਮੰਤਰੀ ਹੁੱਡਾ ਅੰਬਾਲੇ ਸ਼ਹਿਰ ਦੇ ਬਲਦੇਵ ਨਗਰ ਚੌਕ 'ਤੇ ਰੁੱਕੇ ਸਨ ਜਿਥੇ ਉਨ੍ਹਾਂ ਦਾ ਸੁਆਗਤ ਕਰਦੇ ਜ਼ਿਲਾ ਪ੍ਰਧਾਨ ਹਰੀਸ਼ ਅਤੇ ਹੋਰ ਲੋਕ।
ਹੁੱਡਾ ਦੀ ਮੌਜੂਦਗੀ 'ਚ ਅਚਾਨਕ ਕਿਸੇ ਗੱਲ 'ਚ ਕਾਂਗਰਸੀ ਕਰਮਚਾਰੀ ਆਪਸ 'ਚ ਹੀ ਬਹਿਸ ਪਏ। ਬਹਿਸਬਾਜੀ ਇੰਨੀ ਜ਼ਿਆਦਾ ਵੱਧ ਗਈ ਕਿ ਉਹ ਹਾਥਾਪਾਈ 'ਤੇ ਉਤਰ ਆਏ। ਇਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਹੋਰਾਂ ਮੈਂਬਰਾਂ ਨੂੰ ਵੀ ਉਕਸਾ ਰਹੇ ਹੋਣ। ਕਾਂਗਰਸੀ ਮੈਂਬਰਾਂ ਨੂੰ ਆਪਸ 'ਚ ਲੜਦਾ ਦੇਖ ਹੁੱਡਾ ਨਾਲ ਅੰਬਾਲਾ ਸ਼ਹਿਰ ਤੋਂ ਪੁੱਜੇ ਗਨੌਰ ਦੇ ਵਿਧਾਇਕ ਮੈਂਬਰ ਕੁਲਦੀਪ ਸ਼ਰਮਾ ਵੀ ਆਪਣੀ ਗੱਡੀ 'ਚ ਬੈਠ ਗਏ ਅਤੇ ਚੋਰੀ-ਚੋਰੀ ਮੂੰਹ ਲੁਕਾਉਂਦੇ ਹੋਏ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਮਨ੍ਹਾਂ ਕਰ ਦਿੱਤਾ।
'ਐਨ.ਆਰ.ਆਈ.ਪਤੀ ਨੇ ਮੇਰਾ ਵੀਡੀਓ ਬਣਾ ਕੇ ਬਲੈਕਮੇਲ ਕੀਤਾ'
NEXT STORY