ਚੰਡੀਗੜ੍ਹ- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੇ ਕਾਬੂ ਪਾਉਣ ਲਈ ਪਾਕਿਸਤਾਨ ਨਾਲ ਲੱਗਦਾ ਪੰਜਾਬ ਦਾ ਬਾਰਡਰ ਸੀਲ ਕਰਨਾ ਬਹੁਤ ਜ਼ਰੂਰੀ ਹੈ। ਰਾਮਪੁਰਾ ਫੂਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਪਾਕਿਸਤਾਨ ਦੁਨੀਆ ਭਰ 'ਚ ਨਸ਼ੇ ਦਾ ਕੇਂਦਰ ਹੈ ਅਤੇ ਪਾਕਿਸਤਾਨ ਤੋਂ ਪੰਜਾਬ 'ਚ ਨਸ਼ਾ ਆ ਰਿਹਾ ਹੈ। ਲਿਹਾਜਾ ਕੇਂਦਰ ਸਰਕਾਰ ਨੂੰ ਤੁੰਰਤ ਪਾਕਿਸਤਾਨ ਨਾਲ ਲੱਗਦਾ ਬਾਰਡਰ ਸੀਲ ਕਰਨਾ ਚਾਹੀਦ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਲ ਇੰਡੀਆ ਰੇਡਿਓ 'ਤੇ ਪ੍ਰਸਾਰਿਤ ਹੋਏ ਪ੍ਰੋਗਰਾਮ ਦੌਰਾਨ ਆਪਣੇ ਆਉਣ ਵਾਲੇ ਪ੍ਰੋਗਰਾਮ 'ਚ ਦੇਸ਼ ਦੇ 'ਚ ਫੈਲੇ ਨਸ਼ਿਆਂ ਦੇ ਮੁੱਦੇ ਨੂੰ ਚੁੱਕਣ ਦੀ ਗੱਲ ਕਹੀ ਸੀ। ਮੋਦੀ ਵੱਲੋਂ ਨਸ਼ਿਆਂ ਦੇ ਮੁੱਦੇ 'ਤੇ ਗੱਲ ਕਰਨ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ 'ਚ ਭਾਜਪਾ ਨੇ ਨਸ਼ਿਆਂ ਖਿਲਾਫ ਹਮਲਾਵਰ ਰੁਖ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਦਲ ਨੇ ਪਾਕਿਸਤਾਨ ਦਾ ਬਾਰਡਰ ਸੀਲ ਕਰਨ ਦੀ ਗੱਲ ਕਹਿ ਕੇ ਇਸ ਮਾਮਲੇ 'ਚ ਗੇਂਦ ਇਕ ਵਾਰ ਫਿਰ ਕੇਂਦਰ ਦੇ ਪਾਲੇ 'ਚ ਪਾ ਦਿੱਤੀ ਹੈ।
ਇੱਜ਼ਤ ਦੀ ਰੱਖਿਆ ਕਰਨ ਵਾਲੇ ਦੇ ਹੀ ਮਨ 'ਚ ਹੀ ਖੋਟ ਆ ਜਾਵੇ ਤਾਂ ਕੋਈ ਕੀ ਕਰੇ... (ਵੀਡੀਓ)
NEXT STORY