ਜਲੰਧਰ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਗਹਿਣਿਆਂ ਵਿਚ ਅੱਗੇ ਵੀ ਗਿਰਾਵਟ ਦੇਖ ਨੂੰ ਮਿਲ ਸਕਦੀ ਹੈ। ਭਾਰਤ ਵਿਚ ਨਿਵੇਸ਼ ਦਾ ਸੁਰੱਖਿਅਤ ਮਾਧਿਅਮ ਸਮਝਿਆ ਜਾਂਦਾ ਸੋਨਾ ਹੁਣ ਮਿੱਟੀ ਹੋਣ 'ਤੇ ਉਤਾਰੂ ਹੈ। ਬੀਤੇ ਤਿੰਨ ਸਾਲਾਂ ਵਿਚ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ 40 ਫੀਸਦੀ ਡਿੱਗ ਚੁੱਕੀਆਂ ਹਨ।
ਭਾਰਤ ਵਿਚ ਸੋਨੇ 'ਤੇ 10 ਫੀਸਦੀ ਦਰਮਾਦਗੀ ਫੀਸ ਲੱਗਦੀ ਹੈ। ਇਸ ਦੇ ਨਾਲ ਹੀ ਕਈ ਸੂਬਿਆਂ ਵਿਚ ਟੈਕਸ ਵੀ ਲੱਗਦੇ ਹਨ। ਇਸ ਤੋਂ ਇਲਾਵਾ ਡਾਲਰ ਦੇ ਰੇਟ ਵਿਚ ਉਤਾਰ-ਚੜ੍ਹਾਅ ਦਾ ਅਸਰ ਵੀ ਭਾਰਤ ਵਿਚ ਸੋਨੇ ਦੀਆਂ ਕੀਮਤਾਂ 'ਤੇ ਪੈਂਦਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਅਜੇ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ ਅਤੇ ਭਾਰਤ ਵਿਚ ਸੋਨਾ 24,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਕੁਝ ਅਜਿਹੇ ਹੀ ਹਾਲਾਤ ਚਾਂਦੀ ਦੇ ਵੀ ਹਨ। ਚਾਂਦੀ ਕੌਮਾਂਤਰੀ ਬਾਜ਼ਾਰ ਵਿਚ ਮਈ 2011 ਦੇ ਆਪਣੇ ਉੱਚ ਪੱਧਰ 49.80 ਪ੍ਰਤੀ ਔਂਸ ਤੋਂ 70 ਫੀਸਦੀ ਡਿੱਗ ਕੇ 15.27 ਡਾਲਰ ਪ੍ਰਤੀ ਔਂਸ ਤੱਕ ਜਾ ਪਹੁੰਚੀ। ਭਾਰਤ ਵਿਚ 2011 ਨੂੰ ਚਾਂਦੀ ਦੀ ਕੀਮਤ 75,000 ਰੁਪਏ ਪ੍ਰਤੀ ਕਿਲੋ ਸੀ ਜੋ ਕਿ ਬੁੱਧਵਾਰ ਨੂੰ ਡਿੱਗ ਕੇ 33,730 ਰੁਪਏ ਪ੍ਰਤੀ ਕਿਲੋ ਜਾ ਪਹੁੰਚੀ। ਸੋਨੇ ਅਤੇ ਚਾਂਦੀ ਦੀਆਂ ਡਿੱਗਦੀਆਂ ਕੀਮਤਾਂ ਨੂੰ ਦੇਖਦੇ ਹੋਏ ਖਰੀਦਦਾਰਾਂ ਲਈ ਚੰਗੇ ਮੌਕੇ ਬਣ ਰਹੇ ਹਨ ਅਤੇ ਭਾਰਤ ਵਿਚ ਵਿਆਹਾਂ ਦੌਰਾਨ ਲੋਕਾਂ ਨੂੰ ਇਸ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਹੈ।
ਕਾਮੈਕਸ 'ਤੇ ਸਤੰਬਰ 2011 ਵਿਚ ਸੋਨੇ ਦੀਆਂ ਕੀਮਤਾਂ 1900 ਡਾਲਰ ਸੀ, ਜੋ ਕਿ ਬੁੱਧਵਾਰ ਨੂੰ ਡਿੱਗ ਕੇ 1143 ਡਾਲਰ ਪ੍ਰਤੀ ਔਂਸ ਪਹੁੰਚ ਚੁੱਕਾ ਹੈ। ਭਾਰਤ ਵਿਚ 14 ਸਤੰਬਰ, 2012 ਨੂੰ ਸੋਨੇ ਦੀਆਂ ਕੀਮਤਾਂ 32,900 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਕਿ ਬੁੱਧਵਾਰ ਨੂੰ ਡਿੱਗ ਕੇ 25,337 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਧੁਰ ਅੰਦਰੋਂ ਤੱਕ ਕੰਬ ਗਿਆ ਦੇਖਣ ਵਾਲਾ
NEXT STORY