ਮੋਹਾਲੀ- ਇਨਸਾਨ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਮੌਤ ਉਸ ਦੇ ਬੂਹੇ ਆ ਕੇ ਖੜ੍ਹੀ ਹੋ ਜਾਵੇ। ਰੋਜ਼ਾਨਾ ਅਸੀਂ ਅਜਿਹੇ ਕਈ ਸੜਕ ਹਾਦਸੇ ਦੇਖਦੇ ਹਾਂ, ਜਿਨਾਂ ਨੂੰ ਦੇਖ ਕੇ ਸਾਡੀ ਰੂਹ ਕੰਬ ਉਠਦੀ ਹੈ। ਇਸ ਦੇ ਪਿਛੇ ਦਾ ਕਾਰਨ ਸਿਰਫ ਸਾਡੀ ਅਣਗਿਹਲੀ ਦਾ ਹੋਣਾ ਹੈ। ਅਸੀਂ ਸੜਕ 'ਤੇ ਬੇਧਿਆਨ ਹੋ ਕੇ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਸੜਕ 'ਤੇ ਡਰਾਈਵਿੰਗ ਕਰਦੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਜਿਹਾ ਕਰਨ ਨਾਲ ਸਾਡੀ ਜ਼ਿੰਦਗੀ ਤਾਂ ਖਤਰੇ ਵਿਚ ਹੈ ਹੀ ਨਾਲ ਹੀ ਅਸੀਂ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਮੌਤ ਦੇ ਮੂੰਹ ਵਿਚ ਪਾ ਦਿੰਦੇ ਹਾਂ।
ਕੁਝ ਅਜਿਹਾ ਹੀ ਹਾਦਸਾ ਵਾਪਰਿਆ ਚੰਡੀਗੜ੍ਹ ਦੇ ਸੈਕਟਰ 67/68 ਦੇ ਲਾਈਟ ਪਵਾਇੰਟ 'ਤੇ। ਇਸ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ। ਔਰਤ ਸੈਕਟਰ 69 ਸਥਿਤ ਇਕ ਹਸਪਤਾਲ ਵਿਚ ਦਾਖਲ ਆਪਣੇ ਪਤੀ ਨੂੰ ਮਿਲ ਕੇ ਵਾਪਸ ਪਰਤ ਰਹੀ ਸੀ। ਇਸ ਦੌਰਾਨ ਉਸ ਦੀ ਕਾਰ ਨੂੰ ਪਿਛੋਂ ਇਕ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਹਾਦਸੇ ਦੌਰਾਨ ਉਸ ਦਾ ਬੇਟਾ ਵੀ ਉਸ ਦੇ ਨਾਲ ਸੀ। ਇਹ ਹਾਦਸਾ ਤੜਕੇ 3 ਵਜ ਕੇ 20 ਮਿੰਟ 'ਤੇ ਵਾਪਰਿਆ ਅਤੇ ਉਸ ਸਮੇਂ ਲੋਕ ਸੁੱਤੇ ਹੋਏ ਸਨ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਸੁਣ ਕੇ ਸੜਕ ਨਾਲ ਲਗਦੇ ਘਰਾਂ ਦੇ ਲੋਕਾਂ ਦੀ ਨੀਂਦ ਖੁੱਲ ਗਈ। ਲੋਕ ਇਸ ਹਾਦਸੇ ਨੂੰ ਦੇਖ ਕੇ ਘਬਰਾ ਗਏ। ਲੋਕਾਂ ਨੇ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਪਰ ਉਦੋਂ ਤੱਕ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਾ ਸੀ।
ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚੀ। ਜਿਸ ਤੋਂ ਬਾਅਤ ਤੁਰੰਤ ਪੁਲਸ ਕੰਟਰੋਲ ਰੂਮ ਅਤੇ ਮੈਡੀਕਲ ਸਹਾਇਤਾ ਲਈ 108 ਨੰਬਰ ਐਂਬੂਲੈਂਸ 'ਤੇ ਕਾਲ ਕੀਤੀ ਗਈ ਪਰ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ। ਇਸ ਦੌਰਾਨ ਇਕ ਸ਼ਖਸ ਨੇ ਪੁਲਸ ਦੀ ਮਦਦ ਨਾਲ ਹੀ ਜ਼ਖਮੀਆਂ ਨੂੰ ਨੁਕਸਾਨੀ ਗਈ ਗੱਡੀ ਤੋਂ ਬਾਹਰ ਕੱਢਿਆ ਅਤੇ ਆਪਣੀ ਕਾਰ ਵਿਚ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਪੀ. ਜੀ. ਆਈ. ਰੈਫਰ ਕਰ ਦਿੱਤਾ ਪਰ ਰਾਹ ਵਿਚ ਹੀ ਉਸ ਨੇ ਦਮ ਤੋੜ ਦਿੱਤਾ।ਔਰਤ ਦੇ ਬੇਟੇ ਦਾ ਹਾਲਤ ਗੰਭੀਰ ਬਣੀ ਹੋਈ ਹੈ।
ਸਰਹੱਦ ’ਤੇ ਧਮਾਕੇ ਤੋਂ ਬਾਅਦ ਤੀਜੇ ਦਿਨ ਮੁੜ ਸ਼ੁਰੂ ਹੋਇਆ ਦੁਵੱਲਾ ਵਪਾਰ
NEXT STORY