ਨਵੀਂ ਦਿੱਲੀ- ਸਰਕਾਰ ਨੂੰ ਉਮੀਦ ਹੈ ਕਿ ਬਿਜਲੀ ਖੇਤਰ ’ਚ ਅਗਲੇ ਚਾਰ-ਪੰਜ ਸਾਲ ’ਚ 250 ਅਰਬ ਡਾਲਰ (15 ਲੱਖ ਕਰੋੜ ਰੁਪਏ) ਦਾ ਨਿਵੇਸ਼ ਆਵੇਗਾ। ਇਸ ਨਿਵੇਸ਼ ਨਾਲ ਊਰਜਾ ਖੇਤਰ ਨੂੰ ਉਤਸ਼ਾਹਤ ਕਰਨ ਦੇ ਲਈ ਸਾਰਿਆਂ ਨੂੰ ਬਿਜਲੀ ਉਪਲਬਧ ਕਰਵਾਈ ਜਾਵੇਗੀ। ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਵੀਰਵਾਰ ਨੂੰ ਇਹ ਗੱਲ ਕਹੀ। ਕੋਲਾ ਅਤੇ ਨਵਿਆਉਣਯੋਗ ਊਰਜਾ ਮੰਤਰਲਾ ਦਾ ਵੀ ਜ਼ਿੰਮਾ ਸੰਭਾਲ ਰਹੇ ਗੋਇਲ ਨੇ ਕਿਹਾ ਕਿ ਸਰਕਾਰ ਕੋਲਾ ਉਤਪਾਦਨ ਵਧਾਉਣ, ਬਿਜਲੀ ਟਰਾਂਸਮਿਸ਼ਨ ਨੈੱਟਵਰਕ ਮਜ਼ਬੂਤ ਕਰਨ ਅਤੇ ਗੈਸ ਨਾਲ ਚਲਣ ਵਾਲੇ ਪਲਾਂਟ ਨੂੁੰ ਲੀਕ ’ਤੇ ਲਿਆਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਗੋਇਲ ਨੇ ਕਿਹਾ ਕਿ ਬਿਜਲੀ ਉਤਪਾਦਨ, ਕੋਲਾ ਮਾਈਨਿੰਗ ਅਤੇ ਬਿਜਲੀ ਵੰਡ ਅਤੇ ਟਰਾਂਸਮਿਸ਼ਨ ਖੇਤਰ ਦੇ ਲਈ 250 ਅਰਬ ਡਾਲਰ ਦੇ ਨਿਵੇਸ਼ ਨਾਲ ਸਰਕਾਰ ਨੂੰ ਬਿਜਲੀ ਉਤਪਾਦਨ ਵਧਾਉਣ ਅਤੇ 2019 ਤੱਕ ਦੇਸ਼ ਦੇ ਹਰ ਪਰਿਵਾਰ ਨੂੰ ਬਿਜਲੀ ਉਪਲਬਧ ਕਰਾਉਣ ਵਿਚ ਮਦਦ ਮਿਲੇਗੀ।
ਜਿਨੇਵਾ ਦੀ ਸੰਸਥਾ ਵਿਸ਼ਵ ਆਰਥਿਕ ਮੰਚ (ਡਬਲਯੂ.ਈ.ਐੱਫ.) ਅਤੇ ਭਾਰਤੀ ਉਦਯੋਗ ਪਰਿਸੰਘ (ਸੀ.ਆਈ.ਆਈ.) ਵੱਲੋਂ ਆਯੋਜਿਤ ਭਾਰਤ ਆਰਥਿਕ ਸੰਮੇਲਨ ’ਚ ਗੋਇਲ ਨੇ ਕਿਹਾ ਕਿ ਭਾਰਤ ਦਾ ਕੁਲ ਬਿਜਲੀ ਉਤਪਾਦਨ 2019 ਤੱਕ ਦੁਗਣਾ 2,000 ਅਰਬ ਯੂਨਿਟ ਹੋ ਜਾਵੇਗਾ ਅਤੇ ਜ਼ਿਆਦਾਤਾਰ ਨਿਵੇਸ਼ ਨਿਜੀ ਖੇਤਰ ਤੋਂ ਆਵੇਗਾ ਹਾਲਾਂਕਿ ਸਰਕਾਰ ਵੀ ਹੋਰ ਨਿਵੇਸ਼ ਕਰੇਗੀ।
ਵਿਦੇਸ਼ੀ ਪੈਸੇ ਨਾਲ ਸੜਕਾਂ ਬਣਾਵੇਗੀ ਮੋਦੀ ਸਰਕਾਰ
NEXT STORY