ਨਵੀਂ ਦਿੱਲੀ- ਖੇਤੀ ਰਸਾਇਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਧਾਨੁਕਾ ਐਗਰੀਟੈੱਕ ਲਿਮਿਟਡ ਦਾ ਸ਼ੁੱਧ ਮੁਨਾਫਾ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ’ਚ 30.20 ਫੀਸਦੀ ਵੱਧ ਕੇ 41.73 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ, ਜਦੋਂਕਿ ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ ’ਚ ਇਹ 32.05 ਕਰੋੜ ਰੁਪਏ ਰਿਹਾ ਸੀ।
ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਦੌਰਾਨ ਉਸ ਨੇ ਕੁਲ 283.26 ਕਰੋੜ ਰੁਪਏ ਦੀ ਆਮਦਨ ਇੱਕਠੀ ਕੀਤੀ ਜੋ ਮਾਲੀ ਸਾਲ 2013-14 ਦੀ ਇਸੇ ਤਿਮਾਹੀ ਦੇ 253.44 ਕਰੋੜ ਰੁਪਏ ਦੇ ਮੁਕਾਬਲੇ ’ਚ 11.77 ਫੀਸਦੀ ਵੱਧ ਹੈ।
ਚਾਲੂ ਮਾਲੀ ਸਾਲ ਦੀ ਪਹਿਲੀ ਛਮਾਹੀ ’ਚ ਕੰਪਨੀ ਦਾ ਸ਼ੁੱਧ ਮੁਨਾਫਾ ਪਿਛਲੇ ਮਾਲੀ ਸਾਲ ਦੀ ਇਸੇ ਛਮਾਹੀ ਦੇ 49.40 ਕਰੋੜ ਰੁਪਏ ਦੇ ਮੁਕਾਬਲੇ 25.87 ਫੀਸਦੀ ਦੇ ਵਾਧੇ ਦੇ ਨਾਲ 62.18 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਉਸ ਦੀ ਕੁਲ ਆਮਦਨ ਵੀ 419.63 ਕਰੋੜ ਰੁਪਏ ਦੇ ਮੁਕਾਬਲੇ ’ਚ 9.16 ਫੀਸਦੀ ਵੱਧ ਕੇ 458.06 ਕਰੋੜ ਰੁਪਏ ਰਹੀ ਹੈ।
ਲਾਵਾ ਆਈਰਿਸ 500 ਡਿਊਲ ਕੋਰ ਸਮਾਰਟਫੋਨ ਲਾਂਚ
NEXT STORY