ਨਵੀਂ ਦਿੱਲੀ- ਗੂਗਲ ਦਾ ਨਵਾਂ ਸਮਾਰਟਫੋਨ ਨੈਕਸਸ 6 ਭਾਰਤ 'ਚ ਜਲਦੀ ਹੀ ਲਾਂਚ ਹੋਣ ਜਾ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 44000 ਰੁਪਏ ਤੋਂ 50000 ਰੁਪਏ ਦੇ 'ਚ ਹੋਵੇਗੀ। ਇਹ ਸਮਾਰਟਫੋਨ 32 ਜੀ.ਬੀ. ਅਤੇ 64 ਜੀ.ਬੀ. ਦੋਵਾਂ ਵਰਜ਼ਨ 'ਚ ਹੋਵੇਗਾ। ਇਹ ਐਂਡਰਾਇਡ 5.0 ਆਧਾਰਿਤ ਫੋਨ ਹੈ। ਇਸ ਫੋਨ ਨੂੰ ਮਟਰੋਲਾ ਨੇ ਬਣਾਇਆ ਹੈ ਅਤੇ ਭਾਰਤ 'ਚ ਇਹ 10 ਦਸੰਬਰ ਤੋਂ ਪਹਿਲਾਂ ਲਾਂਚ ਹੋਵੇਗਾ।
ਇਸ ਦੀ ਘੋਸ਼ਣਾ ਇਸ ਮਹੀਨੇ ਹੋਣ ਜਾ ਰਹੀ ਹੈ। ਇਹ ਫੋਨ 5.96 ਇੰਚ ਸਕਰੀਨ ਵਾਲਾ ਹੈ ਅਤੇ ਇਸ ਦਾ ਰੈਜ਼ੇਲਿਊਸ਼ਨ 1440 ਗੁਣਾ 2560 ਪਿਕਸਲ ਹੋਵੇਗਾ। ਇਸ ਦੀ ਰੈਮ 3 ਜੀ.ਬੀ. ਹੈ ਅਤੇ ਇੰਟਰਨਲ ਸਟੋਰੇਜ 32 ਜੀ.ਬੀ. ਹੈ। ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੋਵੇਗਾ ਅਤੇ ਫਰੰਟ 2 ਮੈਗਾਪਿਕਸਲ ਦਾ ਹੈ।
ਧਾਨੁਕਾ ਐਗਰੀਟੈੱਕ ਦਾ ਮੁਨਾਫਾ 30.20 ਫੀਸਦੀ ਵਧਿਆ
NEXT STORY