ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਪ੍ਰਸਿਧ ਮੈਸੇਜਿੰਗ ਸਰਵਿਸ ਵਟਸਐਪ ਇਕ ਨਵੀਂ ਸਹੂਲਤ ਦਾ ਟੈਸਟ ਕਰ ਰਹੀ ਹੈ। ਇਹ ਨਵੀਂ ਸਹੂਲਤ ਯੂਜ਼ਰਸ ਨੂੰ ਦੱਸੇਗੀ ਕਿ ਮੈਸੇਜ ਪੜ੍ਹਣ ਵਾਲੇ ਨੇ ਉਨ੍ਹਾਂ ਦਾ ਮੈਸੇਜ ਕਦੋਂ ਪੜ੍ਹਿਆ। ਹਾਲਾਂਕਿ ਇਹ ਐਪਲੀਕੇਸ਼ਨ ਪਹਿਲਾਂ ਤੋਂ ਹੀ ਦੋ ਟਿੱਕ ਦਿਖਾ ਕੇ ਮੈਸੇਜ ਦੀ ਡਲਿਵਰੀ ਦੀ ਪੁਸ਼ਟੀ ਕਰਦੀ ਹੈ। ਪਰ ਵਟਸਐਪ ਦੇ ਨਵੇਂ ਯੂਜ਼ਰਸ ਦਾ ਕਹਿਣਾ ਹੈ ਕਿ ਉਹ ਦੋ ਟਿੱਕ ਹੁਣ ਨੀਲੇ ਰੰਗ 'ਚ ਬਦਲ ਗਏ ਹਨ, ਜੋ ਗ੍ਰੇ ਰੰਗ 'ਚ ਦਿਖਾਈ ਦਿੰਦੇ ਸੀ।
ਇਕ ਨਿੱਜੀ ਚੈਨਲ ਨੂੰ ਭੇਜੇ ਸਕੀਰਨ ਸ਼ਾਟ 'ਚ ਇਕ ਯੂਜ਼ਰ ਨੇ ਦੱਸਿਆ ਕਿ ਉਹ ਬੀਟਾ ਸੰਸਕਰਣ ਨਾਲ ਵਟਸਐਪ ਦੀ ਵਰਤੋਂ ਕਰ ਰਹੀ ਹੈ ਅਤੇ ਇਸ ਨਾਲ ਮੈਸੇਜ ਡਲਿਵਰ ਹੋਣ ਦਾ ਮੈਸੇਜ ਆ ਰਿਹਾ ਹੈ। ਇਸ ਯੂਜ਼ਰ ਦਾ ਕਹਿਣਾ ਹੈ ਕਿ ਉਸ ਨੇ ਬੀਟਾ ਕੁਝ ਸਮਾਂ ਪਹਿਲਾਂ ਹੀ ਇੰਸਟਾਲ ਕੀਤਾ ਹੈ, ਜਿਸ 'ਚ ਕੁਝ ਘੰਟਿਆਂ ਬਾਅਦ ਉਸ ਨੂੰ ਇਹ ਵਿਕਲਪ ਮਿਲਿਆ ਹੈ। ਇਹ ਸਹੂਲਤ ਜਲਦੀ ਹੀ ਆਖਰੀ ਸੰਸਕਰਣ ਅਤੇ ਨਵੀਂ ਐਪਲੀਕੇਸ਼ਨ ਦੇ ਸੰਸਕਰਣ 'ਚ ਦਿਖਾਈ ਦੇਵੇਗੀ। ਇਸ ਜਾਣਕਾਰੀ ਨੂੰ ਵਟਸਐਪ ਦੀ ਵੈਬਸਾਈਟ ਦੇ ਐਫ.ਕਿਊ. 'ਚ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਐਫ.ਕਿਊ. 'ਚ ਵਟਸਐਪ ਨੇ ਦੱਸਿਆ ਹੈ ਕਿ ਗਰੁੱਪ 'ਚ ਦੂਜੇ ਟਿੱਕ ਦਾ ਮਤਲਬ ਇਹ ਹੈ ਕਿ ਗਰੁੱਪ ਦੇ ਸਾਰੇ ਲੋਕਾਂ ਨੂੰ ਤੁਹਾਡਾ ਮੈਸੇਜ ਮਿਲ ਗਿਆ ਹੈ, ਜਦਕਿ ਦੋ ਨੀਲੇ ਰੰਗ ਦੇ ਟਿੱਕ ਦਾ ਮਤਲਬ ਇਹ ਹੈ ਕਿ ਗਰੁੱਪ ਦੇ ਸਾਰੇ ਲੋਕਾਂ ਨੇ ਤੁਹਾਡਾ ਮੈਸੇਜ ਪੜ੍ਹ ਲਿਆ ਹੈ।
ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਨੀਲੇ ਰੰਗ ਦਾ ਇਹ ਟਿੱਕ ਸਿਰਫ ਮੈਸੇਜ ਪੜ੍ਹਣ ਦੇ ਬਾਅਦ ਹੀ ਸ਼ੋਅ ਹੋਵੇਗਾ ਜਾਂ ਫਿਰ ਕਿਸੇ ਵੀ ਸਮਾਰਟਫੋਨ 'ਤੇ ਮੈਸੇਜ ਆਉਣ ਦੀ ਅਧੀਸੂਚਨਾ ਦੇ ਬਾਅਦ ਦਿਖਾਈ ਦੇਵੇਗਾ। ਇਸ ਦੇ ਇਲਾਵਾ ਹੋਰ ਮੈਸੇਜ ਐਪ ਦੀ ਤੁਲਨਾ 'ਚ ਵੱਧ ਲੋਕਪ੍ਰਿਯ ਵਟਸਐਪ ਸਾਲ 2015 ਤਕ ਸਕਾਈਪ ਅਤੇ ਵਾਈਬਰ ਦੀ ਤਰ੍ਹਾਂ ਕਾਲ ਦੀ ਸਹੂਲਤ ਵੀ ਸ਼ੁਰੂ ਕਰੇਗਾ।
ਜੈਨਪੈੱਕਟ ਦਾ ਮੁਨਾਫਾ ਤੀਜੀ ਤਿਮਾਹੀ ’ਚ 33.5 ਫੀਸਦੀ ਘੱਟ ਕੇ 4.67 ਕਰੋੜ ਡਾਲਰ ਰਿਹਾ
NEXT STORY