ਨਵੀਂ ਦਿੱਲੀ- ਜੇਕਰ ਤੁਹਾਡੇ ਮਨ 'ਚ ਕੋਈ ਸਵਾਲ ਹੈ ਜੋ ਤੁਸੀਂ ਫੇਸਬੁੱਕ ਦੇ ਸੀ.ਈ.ਓ. ਜੁਕਰਬਰਗ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਅੱਜ ਸੁਨਿਹਰੀ ਮੌਕਾ ਹੈ। ਮਾਰਕ ਜੁਕਰਬਰਗ ਅੱਜ ਦੁਪਹਿਰ ਫੇਸਬੁੱਕ 'ਤੇ ਲਾਈਵ ਸਟ੍ਰੀਮਿੰਗ ਜ਼ਰਿਏ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਜੁਕਰਬਰਗ ਨੇ ਫੇਸਬੁੱਕ ਯੂਜ਼ਰਸ ਅਤੇ ਆਪਣੇ ਫੈਂਸ ਲਈ ਇਕ ਪੇਜ਼ 'Q&A With MARK' ਤਿਆਰ ਕੀਤਾ ਹੈ।
ਇਸ ਪੇਜ਼ 'ਚ ਫੇਸਬੁੱਕ ਯੂਜ਼ਰਸ ਵਲੋਂ ਵੋਟ ਕੀਤੇ ਸਵਾਲ ਦੇ ਜਵਾਬ ਦੇਣਗੇ। ਜੁਕਰਬਰਗ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਸਵਾਲ ਪੁਛਣ ਅਤੇ ਨਾਲ ਹੀ ਜੋ ਵਧੀਆ ਸਵਾਲ ਹਨ ਉਨ੍ਹਾਂ ਨੂੰ ਲਾਈਕ ਕਰਨ। ਜੁਕਰਬਰਗ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਲਿੱਖਿਆ ਹੈ ਕਿ ਫੇਸਬੁੱਕ 'ਚ ਹਰ ਸ਼ੁਕਰਵਾਰ ਨੂੰ ਕੰਪਨੀ ਦੇ ਸਾਰੇ ਮੁਲਾਜ਼ਮਾਂ ਨਾਲ ਸਵਾਲ ਜਵਾਬ ਸੈਸ਼ਨ ਹੁੰਦਾ ਹੈ। ਇਸ 'ਚ ਮੁਲਾਜ਼ਮ ਕੋਈ ਵੀ ਸਵਾਲ ਪੁੱਛ ਸਕਦੇ ਹਨ। ਲੋਕ ਹਮੇਸ਼ਾ ਕੰਪਨੀ ਨੂੰ ਅੱਗੇ ਵਧਾਉਣ ਜਾਂ ਕਿਸੀ ਖਾਸ ਚੀਜ਼ 'ਤੇ ਮੇਰੀ ਵਿਅਕਤੀਗਤ ਰਾਏ ਦੇ ਬਾਰੇ 'ਚ ਪੁਛਦੇ ਹਨ। ਮੈਂ ਇਸ ਨਾਲ ਬਹੁਤ ਕੁਝ ਸਿੱਖਿਆ ਹੈ।
ਕੇਜਰੀਵਾਲ ਨੇ ਕਿਹਾ, ਗਲਤੀ ਤੋਂ ਲਿਆ ਹੈ ਸਬਕ
NEXT STORY