ਮੈਡਰਿਡ : ਸਪੇਨ ਦੇ ਮਹਾਨ ਮੋਟਰਸਾਈਕਲ ਰੇਸਰ ਅਤੇ 10 ਵਾਰ ਦੇ ਵਿਸ਼ਵ ਚੈਂਪੀਅਨ ਮਾਰਕ ਮਾਰਕੇਜ਼ ਨੇ ਮੋਟੋ ਜੀਪੀ (MotoGP) ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਵੀਕੈਂਡ ਹੋਣ ਵਾਲੀ ਵੈਲੇਂਸੀਅਨ ਗ੍ਰਾਂ ਪ੍ਰੀ ਉਨ੍ਹਾਂ ਦੇ ਪੇਸ਼ੇਵਰ ਰੇਸਿੰਗ ਕਰੀਅਰ ਦੀ ਆਖਰੀ ਰੇਸ ਹੋਵੇਗੀ। ਇਟਾਲੀਅਨ ਨਿਰਮਾਤਾ 'ਡੁਕਾਟੀ' ਨੇ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। 33 ਸਾਲਾ ਮਾਰਕੇਜ਼ ਦਾ ਕਰਾਰ 2028 ਤੱਕ ਸੀ, ਇਸ ਲਈ ਉਨ੍ਹਾਂ ਦਾ ਇਹ ਫ਼ੈਸਲਾ ਕਾਫ਼ੀ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ। ਮਾਰਕੇਜ਼ ਨੇ ਇਸੇ ਸੀਜ਼ਨ ਵਿੱਚ ਆਪਣਾ 10ਵਾਂ ਵਿਸ਼ਵ ਖ਼ਿਤਾਬ (8ਵਾਂ ਮੋਟੋ ਜੀਪੀ ਖ਼ਿਤਾਬ) ਜਿੱਤਣ ਤੋਂ ਤੁਰੰਤ ਬਾਅਦ ਸੰਨਿਆਸ ਲੈਣ ਦਾ ਨਿਰਣੇ ਲਿਆ।
2008 ਵਿੱਚ ਡੈਬਿਊ ਕਰਨ ਵਾਲੇ ਮਾਰਕੇਜ਼ ਨੇ ਆਪਣੇ 19 ਸਾਲਾਂ ਦੇ ਕਰੀਅਰ ਵਿੱਚ 106 ਗ੍ਰਾਂ ਪ੍ਰੀ ਜਿੱਤਾਂ, 134 ਪੋਡੀਅਮ ਫਿਨਿਸ਼ ਅਤੇ 78 ਪੋਲ ਪੋਜ਼ੀਸ਼ਨਾਂ ਹਾਸਲ ਕੀਤੀਆਂ ਹਨ। ਕਰੀਅਰ ਦੌਰਾਨ 2020 ਵਿੱਚ ਗੰਭੀਰ ਸੱਟਾਂ ਨਾਲ ਜੂਝਣ ਦੇ ਬਾਵਜੂਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ। ਐਤਵਾਰ ਨੂੰ ਵੈਲੇਂਸੀਆ ਵਿੱਚ ਨੰਬਰ 93 ਰਾਈਡਰ ਵਜੋਂ ਉਹ ਆਖਰੀ ਵਾਰ ਟਰੈਕ 'ਤੇ ਉਤਰਨਗੇ।
ਸੈਯਦ ਮੁਸ਼ਤਾਕ ਅਲੀ ਟ੍ਰਾਫੀ: ਮੁੰਬਈ ਟੀਮ ਨਾਲ ਜੁੜਨਗੇ ਸ਼੍ਰੇਅਸ ਅਈਅਰ
NEXT STORY