ਜੈਪੁਰ- ਰਾਜਸਥਾਨ ਦੇ ਭਰਤਪੁਰ ਜ਼ਿਲੇ ਦੇ ਸੇਵਰ ਥਾਣਾ ਇਲਾਕੇ ’ਚ ਇਕ ਵਿਅਕਤੀ ਨੇ ਬੁੱਧਵਾਰ ਦੀ ਰਾਤ ਆਪਣੇ ਮਕਾਨ ’ਤੇ ਮਾਂ ਅਤੇ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਐਡੀਸ਼ਨਲ ਪੁਲਸ ਕਮਿਸ਼ਨਰ ਭਵਾਨੀ ਸ਼ੰਕਰ ਅਨੁਸਾਰ ਨਵਨੀਤ (26) ਨੇ ਮਾਂ ਮੀਰਾ ਬਾਈ (50) ਅਤੇ ਪਤਨੀ ਰੂਚੀ (24) ਦੇ ਸਿਰ ’ਤੇ ਬੰਦੂਕ ਨਾਲ ਗੋਲੀ ਮਾਰ ਕਤਲ ਕਰਨ ਤੋਂ ਬਾਅਦ ਖੁਦ ਸਿਰ ’ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਉਸ ਸਮੇਂ ਲੱਗੀ ਜਦੋਂ ਦਿਨ ਨਿਕਲਣ ਦੇ ਬਾਵਜੂਦ ਘਰ ਦਾ ਮੁੱਖ ਦਰਵਾਜ਼ਾ ਨਾ ਖੁੱਲ੍ਹਣ ’ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੂੰ ਤਿੰਨਾਂ ਦੀਆਂ ਖੂਨ ਨਾਲ ਲੱਥਪੱਥ ਹਾਲਤ ’ਚ ਲਾਸ਼ਾਂ ਮਿਲੀਆਂ ਹਨ।
ਪੁਲਸ ਅਨੁਸਾਰ ਹਾਦਸੇ ਵਾਲੀ ਜਗ੍ਹਾ ਤੋਂ ਨਵਨੀਤ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਉਸ ਨੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨ ਲਈ ਲਿਖਿਆ ਹੈ। ਪੁਲਸ ਨੇ ਦੱਸਿਆ ਕਿ ਜਲ ਸੈਨਾ ’ਚ ਵਰਕਰ ਨਵਨੀਤ ਦੀਵਾਲੀ ’ਤੇ ਘਰ ਆਇਆ ਸੀ ਅਤੇ ਸ਼ੁੱਕਰਵਾਰ ਨੂੰ ਉਸ ਨੇ ਵਾਪਸ ਜਾਣਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅੱਜ ਤੁਸੀਂ ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਤੋਂ ਪੁੱਛ ਸਕਦੇ ਹੋ ਮਨਚਾਹਾ ਸਵਾਲ
NEXT STORY