ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਹਫਤੇ ਸ਼ੁਰੂ ਹੋ ਰਹੀ, ਉਨ੍ਹਾਂ ਦੀ ਤਿੰਨ ਦੇਸ਼ਾਂ ਦੀ ਯਾਤਰਾ ਵਿਚ ਆਸੀਆਨ ਦੇਸ਼ਾਂ ਦਰਮਿਆਨ 'ਐਕਟ ਈਸਟ' ਨੀਤੀ ਨੂੰ ਅੱਗੇ ਵਧਾਉਣ ਅਤੇ ਵੈਸ਼ਵਿਕ ਅਰਥਵਿਵਸਥਾ ਨੂੰ ਗਤੀ ਦੇਣ ਲਈ ਮਹੱਤਵਪੂਰਨ ਮੁੱਦਿਆਂ 'ਤੇ ਕੰਮ ਕਰਨਾ ਉਨ੍ਹਾਂ ਦੀ ਤਰਜ਼ੀਹ ਹੋਵੇਗੀ।
ਮੋਦੀ 11 ਨਵੰਬਰ ਨੂੰ ਮਿਆਂਮਾਰ, ਆਸਟਰੇਲੀਆ ਅਤੇ ਫਿਜੀ ਦੀ ਯਾਤਰਾ 'ਤੇ ਜਾ ਰਹੇ ਹਨ, ਜਿੱਥੇ ਉਹ ਆਸੀਆਨ ਅਤੇ ਈਸਟ ਏਸ਼ੀਆ ਸ਼ਿਖਰ ਬੈਠਕ ਵਿਚ ਹਿੱਸਾ ਲੈਣਗੇ। ਉਹ ਇਸ ਤੋਂ ਬਾਅਦ ਆਸਟਰੇਲੀਆ ਦੇ ਬ੍ਰਿਸਬੇਨ ਜਾਣਗੇ। ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਕਿਹਾ ਕਿ ਉਹ ਮਿਆਂਮਾਰ, ਆਸਟਰੇਲੀਆ ਅਤੇ ਫਿਜੀ ਦੀ ਯਾਤਰਾ ਦੇ ਵੱਖ-ਵੱਖ ਬਹੁਪੱਖੀ ਅਤੇ ਦੋ-ਪੱਖੀ ਬੈਠਕਾਂ ਵਿਚ ਸ਼ਿਰਕਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮਿਆਂਮਾਰ ਵਿਚ ਉਹ ਆਸੀਆਨ ਅਤੇ ਪੂਰਬ ਏਸ਼ੀਆ ਸ਼ਿਖਰ ਸਮੰਲੇਨਾਂ ਵਿਚ ਹਿੱਸਾ ਲੈਣ ਦੇ ਨਾਲ-ਨਾਲ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਏਸ਼ੀਆਈ ਸਦੀ ਬਣਾਉਣ ਦੇ ਸਾਡੇ ਸੁਪਨੇ ਦਾ ਕੇਂਦਰ ਆਸੀਆਨ ਹੈ, ਜਿੱਥੇ ਭਾਰਤ ਇਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਮੋਦੀ ਨੂੰ ਧਮਕੀ ਦੇਣ ਤੋਂ ਬਾਅਦ ਤਾਲਿਬਾਨ ਹੋਇਆ ਟਵਿੱਟਰ ਤੋਂ ਗਾਇਬ
NEXT STORY