ਇਸਲਾਮਾਬਾਦ- ਪਾਕਿਸਤਾਨ ਨੇ ਵੀਰਵਾਰ ਨੂੰ ਰੱਖਿਆ ਮੰਤਰੀ ਅਰੁਣ ਜੇਟਲੀ ਦੀ ਉਸ ਟਿੱਪਣੀ 'ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਹੈ ਕਿ ਪਾਕਿਸਤਾਨ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਸਨੇ ਭਾਰਤ ਨਾਲ ਗੱਲਬਾਤ ਕਰਨੀ ਹੈ ਜਾਂ ਕਸ਼ਮੀਰ ਦੇ ਵੱਖਵਾਦੀਆਂ ਨਾਲ।
ਪਾਕਿਸਤਾਨ ਨੇ ਕਿਹਾ ਕਿ ਉਹ ਗੱਲਬਾਤ ਪ੍ਰੀਕਿਰਿਆ 'ਚ 'ਕੋਈ ਸ਼ਰਤ' ਸਵੀਕਾਰ ਨਹੀਂ ਕਰਦਾ।
ਪਾਕਿਸਤਾਨ ਵਿਦੇਸ਼ ਮੰਤਰਾਲਾ ਦੀ ਬੁਲਾਰਣ ਤਸਨੀਮ ਅਸਲਮ ਨੇ ਨਵੀਂ ਦਿੱਲੀ 'ਚ ਭਾਰਤ ਆਰਥਿਕ ਸ਼ਿਖਰ ਸੰਮੇਲਨ 'ਚ ਜੇਟਲੀ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ,'' ਜਿਵੇਂ ਕਿ ਅਸੀਂ ਕਹਿੰਦੇ ਆਏ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਕੋਈ ਕ੍ਰਿਪਾ ਨਹੀਂ ਹੈ ਜੋ ਇਕ ਦੇਸ਼ ਦੂਸਰੇ 'ਤੇ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਕੋਈ ਸ਼ਰਤ ਸਵੀਕਾਰ ਨਹੀਂ ਕਰਦੇ।
ਤੇ ਜਦੋਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਗਲਤੀ ਨਾਲ ਭਾਰਤੀ ਸਰਹੱਦ 'ਚ ਵੜੇ
NEXT STORY