ਬੀਜਿੰਗ— ਏਅਰ ਚਾਈਨਾ ਬੀਜਿੰਗ ਤੋਂ ਨਿਊਯਾਰਕ ਦੇ ਵਿਚ ਅਤੇ ਬੀਜਿੰਗ ਤੋਂ ਸਾਨ ਫਰਾਂਸਿਸਕੋ ਦੇ ਵਿਚ ਜਨਵਰੀ ਤੋਂ ਸੰਸਾਰ ਦੇ ਸਭ ਤੋਂ ਵੱਡੇ ਜਹਾਜ਼ ਬੋਇੰਗ 747 ਦੀ ਉਡਾਣ ਸ਼ੁਰੂ ਕਰੇਗਾ। ਇਹ ਜਾਣਕਾਰੀ ਜਹਾਜ਼ ਕੰਪਨੀ ਨੇ ਵੀਰਵਾਰ ਨੂੰ ਸਾਂਝੀ ਕੀਤੀ।
ਜਾਣਕਾਰੀ ਮੁਤਾਬਕ ਏਅਰ ਚਾਈਨਾ ਇਸ ਮਾਡਲ ਦੇ ਜਹਾਜ਼ ਦੀ ਵਰਤੋਂ ਕਰਨ ਵਾਲੀ ਪਹਿਲੀ ਏਸ਼ੀਆਈ ਜਹਾਜ਼ ਕੰਪਨੀ ਬਣ ਜਾਵੇਗੀ। ਏਅਰ ਚਾਈਨਾ ਦੇ ਬੇੜੇ ਵਿਚ ਅਕਤੂਬਰ ਵਿਚ ਸ਼ਾਮਲ ਹੋਣ ਤੋਂ ਬਾਅਦ ਬੋਇੰਗ 747-8 ਬੀਜਿੰਗ-ਸ਼ੰਘਾਈ ਅਤੇ ਬੀਜਿੰਗ-ਗਵਾਂਗਝਾਊ ਦੇ ਵਿਚ ਉਡਾਣ ਭਰਦਾ ਹੈ।
ਕੰਪਨੀ ਨੇ ਕਿਹਾ ਕਿ ਉਸ ਨੇ 7 ਬੋਇੰਗ 747-8 ਦੇ ਲਈ ਆਰਡਰ ਦਿੱਤਾ ਹੈ ਅਤੇ ਇਸ ਦੀ ਸਪਲਾਈ 2015 ਤੋਂ ਕਰ ਦਿੱਤੀ ਜਾਵੇਗੀ। 76.4 ਮੀਟਰ ਲੰਬੇ ਬੋਇੰਗ 747-8 ਵਿਚ 365 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਹ ਵੱਧ ਤੋਂ ਵੱਧ 14,815 ਕਿਲੋਮੀਟਰ ਦੂਰੀ ਤੈਅ ਕਰ ਸਕਦਾ ਹੈ।
ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ ਸਾਬਕਾ ਪਾਕਿਸਤਾਨੀ ਵਿਦੇਸ਼ ਮੰਤਰੀ
NEXT STORY