ਪੇਈਚਿੰਗ-ਚੀਨ ਨੇ ਪਹਿਲੀ ਵਾਰ ਫੇਸਬੁੱਕ,ਟਵਿੱਟਰ ਅਤੇ ਯੂ-ਟਿਊਬ ਵਰਗੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟਾਂ 'ਤੇ ਪਾਬੰਦੀ ਹਟਾ ਕੇ ਏਸ਼ੀਆ-ਪ੍ਰਸ਼ਾਤ ਆਰਥਕ ਸਹਿਯੋਗ ਸੰਮੇਲਨ 'ਚ ਆਪਣਾ ਉਦਾਰ ਚਿਹਰਾ ਪੇਸ਼ ਕੀਤਾ ਹੈ ਅਤੇ ਇਥੋਂ ਤੱਕ ਕਿ ਸੰਮੇਲਨ 'ਤੇ ਦਲਾਈ ਲਾਮਾ ਦੇ ਵੈਬ ਸਰਚ ਦੀ ਵੀ ਮਨਜ਼ੂਰੀ ਦਿੱਤੀ ਹੈ। ਇਸ ਸੰਮੇਲਨ ਦੇ ਮੰਚ ਮੀਡੀਆ ਕੇਂਦਰ ਨੇ ਮੀਡੀਆ ਨੂੰ ਟਵਿੱਟਰ, ਫੇਸਬੁੱਕ ਵਰਗੇ ਸੋਸ਼ਲ ਨੈਟਵਰਕਿੰਗ ਸਾਈਟਾਂ ਅਤੇ ਯੂ-ਟਿਊਬਾਂ ਵਰਗੇ ਵੀਡੀਓ ਭਾਈਵਾਲੀ ਸਾਈਟਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਹੈ। ਦੇਸ਼ 'ਚ ਹੋਰ ਕਿਤੇ ਵੀ ਇਨ੍ਹਾਂ ਸਾਈਟਾਂ 'ਤੇ ਜਾਣ 'ਤੇ ਸਰਕਾਰ ਵਲੋਂ ਸਖਤ ਮਨਾਹੀ ਹੈ। ਪਹਿਲੀ ਵਾਰ ਚੀਨ ਨੇ ਕਿਸੇ ਵੱਡੇ ਕੌਮਾਂਤਰੀ ਪ੍ਰੋਗਰਾਮ ਲਈ ਇੰਟਰਨੈੱਟ ਪਾਬੰਦੀ 'ਚ ਢਿੱਲ ਦਿੱਤੀ ਹੈ।
ਚੀਨ ਤੇ ਅਮਰੀਕਾ 'ਚ ਉੱਡੇਗਾ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼
NEXT STORY