ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸਲਾਮਿਕ ਸਟੇਟ (ਆਈ ਐੱਸ.) ਦੇ ਖਿਲਾਫ ਲੜਾਈ ਵਿਚ ਸਹਿਯੋਗ 'ਤੇ ਚਰਚਾ ਲਈ ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਅਯਾਤੁਲਾਹ ਅਲੀ ਖਾਮੇਨੇਈ ਨੂੰ ਖੁਫੀਆ ਚਿੱਠੀ ਲਿਖੀ ਹੈ। ਅਮਰੀਕੀ ਅਖਬਾਰ ਵਾਲ ਸਟ੍ਰੀਟ ਜਨਰਲ ਦੇ ਮੁਤਾਬਕ ਓਬਾਮਾ ਨੇ ਇਹ ਚਿੱਠੀ ਪਿਛਲੇ ਮਹੀਨੇ ਭੇਜੀ ਸੀ। ਇਸ ਚਿੱਠੀ ਵਿਚ ਇਰਾਕ ਤੇ ਸੀਰੀਆ ਵਿਚ ਆਈ. ਐੱਸ. ਦੇ ਖਿਲਾਫ ਜਾਰੀ ਲੜਾਈ ਵਿਚ ਈਰਾਨ ਅਤੇ ਅਮਰੀਕਾ ਦਰਮਿਆਨ 'ਸਾਂਝੇ ਹਿੱਤਾਂ' ਦਾ ਜ਼ਿਕਰ ਕੀਤਾ ਗਿਆ ਹੈ ਪਰ ਇਸ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਕੋਈ ਵੀ ਸਹਿਯੋਗ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਈਰਾਨ ਆਪਣੇ ਪ੍ਰਮਾਣੂੰ ਪ੍ਰਸਾਰ ਪ੍ਰੋਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਵੇ।
ਦੂਜੇ ਪਾਸੇ ਅਮਰੀਕੀ ਬੁਲਾਰੇ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਈਰਾਨ ਦੇ ਪ੍ਰਤੀ ਅਮਰੀਕੀ ਨੀਤੀ ਬਦਲ ਦਿੱਤੀ ਗਈ ਹੈ। ਈਰਾਨ ਅਤੇ ਅਮਰੀਕਾ ਸਮੇਤ ਦੁਨੀਆ ਦੇ ਛੇ ਦੇਸ਼ ਇਸ ਮਹੀਨੇ ਦੇ ਅੰਤ ਤੱਕ ਈਰਾਨ ਦੇ ਪ੍ਰਮਾਣੂੰ ਮੁੱਦੇ 'ਤੇ ਕਿਸੀ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਮਝੌਤਾ 24 ਨਵੰਬਰ ਤੱਕ ਹੋਣਾ ਹੈ ਤੇ ਈਰਾਨ ਦਾ ਰੁਖ ਜਾਣਨ ਲਈ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਐਤਵਾਰ ਨੂੰ ਈਰਾਨੀ ਹਮਅਹੁਦਾ ਦੇ ਨਾਲ ਬੈਠਕ ਕਰਨਗੇ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਮਾਣੂੰ ਵਾਰਤਾ ਦੌਰਾਨ ਈਰਾਨ ਨਾਲ ਇਸ ਮੁੱਦੇ 'ਤੇ ਵੀ ਗੱਲਬਾਤ ਹੋਈ ਹੈ ਪਰ ਦੋਹਾਂ ਦੇਸ਼ਾਂ ਦੇ ਵਿਚ ਕੋਈ ਫੌਜੀ ਤੇ ਖੁਫੀਆ ਸਹਿਯੋਗ ਨਹੀਂ ਹੋਇਆ ਹੈ।
ਸਾਊਦੀ ਅਰਬ 'ਚ 6ਵੇਂ ਪਾਕਿਸਤਾਨੀ ਦਾ ਸਿਰ ਕਲਮ
NEXT STORY