ਰਿਆਦ— ਸਾਊਦੀ ਅਰਬ ਵਿਚ ਡਰੱਗ ਤਸਕਰੀ ਦੇ ਦੋਸ਼ ਵਿਚ ਵੀਰਵਾਰ ਨੂੰ ਇਕ ਹੋਰ ਪਾਕਿਸਤਾਨੀ ਸਮੱਗਲਰ ਦਾ ਸਿਰ ਕਲਮ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਾਊਦੀ ਵਿਚ 3 ਹਫਤਿਆਂ ਦੇ ਅੰਦਰ 6 ਪਾਕਿਸਤਾਨੀ ਸਮੱਗਲਰਾਂ ਦਾ ਸਿਰ ਕਲਮ ਕੀਤਾ ਜਾ ਚੁੱਕਾ ਹੈ।
ਸਾਊਦੀ ਦੀ ਅਪਰਾਧਕ ਪ੍ਰੈੱਸ ਏਜੰਸੀ ਦੇ ਅਨੁਸਾਰ ਅਮੀਨ ਅੱਲਾਹ ਜਰ ਗੁਲ ਨਾਂ ਦੇ ਇਸ ਵਿਅਕਤੀ 'ਤੇ ਹੈਰੋਇਨ ਦੀ ਸਮੱਗਲਿੰਗ ਕਰਨ ਦਾ ਦੋਸ਼ ਸੀ, ਜਿਸ ਦੀ ਸਜ਼ਾ ਦੇ ਰੂਪ ਵਿਚ ਉਸ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਗਈ।
ਜ਼ਿਕਰਯੋਗ ਹੈ ਕਿ 15 ਅਕਤੂਬਰ ਤੋਂ 5 ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅੰਦਰੂਨੀ ਮੰਤਰਾਲੇ ਨੇ ਕਿਹਾ ਕਿ ਸਾਊਦੀ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੇ ਖਿਲਾਫ ਜੰਗ ਛੇੜੀ ਹੈ ਕਿਉਂਕਿ ਇਸ ਨਾਲ ਸਮਾਜ ਅਤੇ ਵਿਅਕਤੀ ਨੂੰ ਨੁਕਸਾਨ ਹੁੰਦਾ ਹੈ।
ਚੀਨ ਨੇ ਫੇਸਬੁੱਕ, ਟਵਿੱਟਰ ਅਤੇ ਯੂ-ਟਿਊਬ ਤੋਂ ਹਟਾਈ ਪਾਬੰਦੀ
NEXT STORY