ਦੱਖਣੀ ਕੋਰੀਆ— ਦੱਖਣੀ ਕੋਰੀਆ ਵਿਚ ਇਕ ਮਹਿਲਾ ਨੂੰ ਇਹ ਕਹਿ ਕੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਮੁਤਾਬਕ ਉਸ ਦੇ ਦੇਸ਼ ਆਇਰਲੈਂਡ ਦੇ ਲੋਕ ਜ਼ਿਆਦਾਤਰ ਸ਼ਰਾਬੀ ਪ੍ਰਵਿਰਤੀ ਦੇ ਹੁੰਦੇ ਹਨ।
ਅਧਿਆਪਕ ਦੀ ਨੌਕਰੀ ਲਈ ਅਪਲਾਈ ਕਰਨ ਵਾਲੀ 26 ਸਾਲਾ ਕੇਟੀ ਮੁਲਰੇਨਨ ਆਇਰਲੈਂਡ ਦੀ ਰਹਿਣ ਵਾਲੀ ਹੈ। ਇਕ ਏਜੰਸੀ ਨੇ ਕੇਟੀ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਲਕ ਨੇ ਆਇਰਲੈਂਡ ਦੇ ਲੋਕਾਂ ਨੂੰ ਨੌਕਰੀ 'ਤੇ ਰੱਖਣ ਤੋਂ ਮਨ੍ਹਾ ਕੀਤਾ ਹੈ।
ਕੇਟੀ ਨੂੰ ਆਪਣੀ ਐਪਲੀਕੇਸ਼ਨ ਦੇ ਜਵਾਬ ਵਿਚ ਜੋ ਚਿੱਠੀ ਮਿਲੀ, ਉਹ ਪੜ੍ਹ ਕੇ ਉਸ ਨੂੰ ਹਾਸਾ ਆ ਗਿਆ। ਕੇਟੀ ਨੇ ਇਸ ਦੇ ਜਵਾਬ ਵਿਚ ਵੀ ਈ-ਮੇਲ ਭੇਜੀ ਪਰ ਅੱਜ ਤੱਕ ਉਸ ਨੂੰ ਉਸ ਦਾ ਜਵਾਬ ਨਹੀਂ ਮਿਲਿਆ।
ਇਸ ਘਟਨਾ ਤੋਂ ਬਾਅਦ ਹਾਲਾਂਕਿ ਕਿ ਕੇਟੀ ਨੂੰ ਦੂਜੀ ਥਾਂ 'ਤੇ ਨੌਕਰੀ ਮਿਲ ਗਈ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਦੱਖਣੀ ਕੋਰੀਆ ਦੇ ਲੋਕਾਂ ਦੀ ਆਇਰਲੈਂਡ ਪ੍ਰਤੀ ਸੋਚ ਨੂੰ ਬਦਲਣਾ ਚਾਹੁੰਦੀ ਹੈ ਕਿਉਂਕਿ ਉਸ ਨੂੰ ਆਪਣੇ ਦੇਸ਼ ਨਾਲ ਕਾਫੀ ਪਿਆਰ ਹੈ।
ਤੁਰਕੀ-ਇਰਾਕ ਨੇ ਵੀਜ਼ਾ ਲਾਜ਼ਮੀ ਕੀਤਾ ਖਤਮ
NEXT STORY