ਸਿਡਨੀ— ਇਕ ਆਸਟ੍ਰੇਲੀਆਈ ਖੁਫੀਆ ਏਜੰਸੀ ਨੇ ਬ੍ਰਿਸਬੇਨ ਵਿਚ ਆਯੋਜਿਤ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਸਾਈਬਰ ਹਮਲੇ ਦੀ ਚਿਤਾਵਨੀ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਸਾਈਬਰ ਅਪਰਾਧੀ ਇਸ ਸੰਮੇਲਨ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਏਜੰਸੀ ਦੇ ਅਨੁਸਾਰ ਇਸ ਹਮਲੇ ਵਿਚ ਸੂਬੇ ਦੇ ਸਮਰਥਿਤ ਹੈਕਰ, ਕਾਰੋਬਾਰੀ, ਜਾਸੂਸ ਜਾਂ ਵੀ ਐਕਟੇਵਿਸਟ ਸ਼ਾਮਲ ਹੋ ਸਕਦੇ ਹਨ।
ਦੁਨੀਆ ਭਰ ਦੇ ਮੁੱਖ ਦੇਸ਼ਾਂ ਦੇ ਨੇਤਾ 15-16 ਨਵੰਬਰ ਨੂੰ ਜੀ-20 ਸਿਖਰ ਸੰਮੇਲਨ ਲਈ ਕਵੀਨਸਲੈਂਡ ਦੀ ਦੀ ਰਾਜਧਾਨੀ ਬ੍ਰਿਸਬੇਨ ਜਾਣ ਦੀ ਤਿਆਰੀ ਕਰ ਰਹੇ ਹਨ। ਖਬਰ ਹੈ ਕਿ ਆਸਟ੍ਰੇਲੀਅਨ ਸਿਗਨਲਸ ਡਾਇਰੈਕਟੋਰੇਟ ਉਦਯੋਗਾਂ ਦੇ ਖਤਰਿਆਂ ਦੀ ਜਾਣਕਾਰੀ ਦੇ ਰਿਹਾ ਹੈ।
ਆਸਟ੍ਰੇਲੀਆਈ ਖੁਫੀਆ ਏਜੰਸੀ ਨੇ ਦੱਸਿਆ ਕਿ ਕੰਪਿਊਟਰ ਨੈੱਟਵਰਕਾਂ ਨੂੰ ਪ੍ਰਭਾਵਿਤ ਕਰਨ ਅਤੇ ਸੂਚਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ 2012 ਅਤੇ 2013 ਵਿਚ ਆਯੋਜਿਤ ਸਿਖਰ ਸੰਮੇਲਨ ਨਾਲ ਸੰਬੰਧਤ ਪ੍ਰਤੀਤ ਹੋਣ ਵਾਲੀਆਂ ਈ-ਮੇਲਜ਼ ਆਸਟ੍ਰੇਲੀਆ ਸਰਕਾਰ ਦੀਆਂ ਏਜੰਸੀਆਂ ਕੋਲ ਭੇਜੀਆਂ ਗਈਆਂ ਹਨ।
ਇਸ ਦੌਰਾਨ ਸੀ. ਆਰ. ਈ. ਐੱਸ. ਟੀ. ਆਸਟ੍ਰੇਲੀਆ ਨੇ ਕਿਹਾ ਕਿ ਹੈਕਰਾਂ ਦਾ ਮਕਸਦ ਵੱਖ-ਵੱਖ ਹੋ ਸਕਦਾ ਹੈ। ਸੀ. ਆਰ. ਈ. ਐੱਸ. ਟੀ. ਆਸਟ੍ਰੇਲੀਆਈ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਸਾਈਬਰ ਅਤੇ ਸੂਚਨਾ ਸੁਰੱਖਿਆ ਪ੍ਰਦਾਨ ਕਰਦੀ ਹੈ। ਹਾਲ ਹੀ ਵਿਚ ਸਾਈਬਰ ਹਮਲਿਆਂ ਦਾ ਸ਼ਿਕਾਰ ਭਾਰਤ ਦੀਆਂ ਕਈ ਮੁੱਖ ਵੈੱਬਸਾਈਟਾਂ ਨੂੰ ਹੋਣਾ ਪਿਆ ਸੀ। ਦੁਨੀਆ ਭਰ ਦੇ ਚੋਟੀ ਦੇ ਦੇਸ਼ਾਂ ਦੇ ਅਧਿਕਾਰੀਆਂ ਦੀ ਮੁਲਾਕਾਤ ਨੂੰ ਵੀ ਸਾਈਬ ਅਪਰਾਧੀ ਨਿਸ਼ਾਨਾ ਬਣਾ ਸਕਦੇ ਹਨ।
ਦੇਸ਼ ਦੇ ਲੋਕਾਂ ਨੂੰ ਪੀਣ ਦੀ ਆਦਤ ਸੀ, ਇਸ ਲਈ ਨਹੀਂ ਦਿੱਤੀ ਮਹਿਲਾ ਨੂੰ ਨੌਕਰੀ
NEXT STORY