ਵੈਨਕੂਵਰ-(ਗੁਰਬਾਜ ਸਿੰਘ ਬਰਾੜ)-ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਉਨ੍ਹਾਂ ਦੀ ਪਤਨੀ ਲੌਰੀਨ ਨੇ ਗੁਰੂ ਨਾਨਕ ਦੇਵ ਜੀ ਦੇ 545ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਅਤੇ ਦੁਨੀਆ ਭਰ 'ਚ ਵੱਸਦੀ ਸਿੱਖ ਕੌਮ ਨੂੰ ਵਧਾਈ ਭੇਜੀ ਹੈ। ਪ੍ਰਧਾਨ ਮੰਤਰੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਿੱਖ ਧਰਮ ਪੂਰੀ ਦੁਨੀਆ 'ਚ ਫੈਲ ਚੁੱਕਿਆ ਹੈ ਅਤੇ ਕੈਨੇਡਾ ਉਨ੍ਹਾਂ ਮੁਲਕਾਂ 'ਚੋਂ ਇਕ ਹੈ, ਜਿਥੇ ਵੱਡੀ ਗਿਣਤੀ 'ਚ ਸਿੱਖ ਵਸਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਸਿੱਖੀ ਦਇਆ, ਇਨਸਾਫ ਅਤੇ ਸਨਮਾਨ ਭਰੇ ਜੀਵਨ ਜਾਚ ਹੈ ਅਤੇ ਇਹੋਂ ਕਦਰਾਂ ਕੀਮਤਾਂ ਕੈਨੇਡੀਅਨ ਸਮਾਜ 'ਚ ਵੀ ਪਾਈਆਂ ਜਾਂਦੀਆਂ ਹਨ। ਉਹ ਆਪਣੀ ਲੌਰੀਨ ਨਾਲ ਕੈਨੇਡਾ ਅਤੇ ਭਾਰਤ ਦੇ ਕਈ ਗੁਰਦੁਆਰਿਆਂ 'ਚ ਗਏ ਹਨ। ਕੈਨੇਡਾ ਦੇ ਸ਼ਹਿਰ ਐਬਟਸਫੋਰਡ ਦੇ ਗੁਰਦੁਆਰੇ ਦਾ ਖਾਸ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਰਾਸ਼ਟਰੀ ਮਹੱਤਤਾ ਵਾਲੇ ਇਤਿਹਾਸਕ ਸਥਾਨ 'ਤੇ ਆ ਕੇ ਸਿੱਖਾਂ ਵਲੋਂ ਪਿਛਲੇ ਸੋਂ ਸਾਲਾਂ 'ਚ ਕੈਨੇਡੀਅਨ ਸਮਾਜ 'ਚ ਪਾਏ ਯੋਗਦਾਨ ਦਾ ਪਤਾ ਲੱਗਦਾ ਹੈ।
ਜੀ-20 ਮੀਟਿੰਗ 'ਤੇ ਸਾਈਬਰ ਹਮਲੇ ਦਾ ਖਤਰਾ, ਚਿਤਾਵਨੀ ਜਾਰੀ
NEXT STORY