ਮਿਡਲੈਂਡ— ਕਰੀਬ 500 ਸਾਲ ਪਹਿਲਾਂ ਸਿੱਖ ਗੁਰੂਆਂ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਅੱਜ ਪੂਰੇ ਪੰਜਾਬ ਵਿਚ ਪ੍ਰਸਿੱਧ ਹੈ। ਇਸ ਪ੍ਰਥਾ ਮੁਤਾਬਕ ਪੂਰੀ ਸੰਗਤ, ਪੰਗਤ ਵਿਚ ਇਕੱਠੀ ਬੈਠ ਕੇ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛੱਕਦੀ ਹੈ। ਇਹ ਪ੍ਰਥਾ ਜਿੱਥੇ ਗਰੀਬਾਂ ਤੇ ਭੁੱਖਿਆਂ-ਭਾਣਿਆਂ ਦਾ ਢਿੱਡ ਭਰ ਰਹੀ ਹੈ, ਉੱਥੇ ਇਕੱਠੇ ਬੈਠ ਕੇ ਲੰਗਰ ਖਾਣ ਨਾਲ ਲੋਕਾਂ ਵਿਚ ਸਾਂਝੀਵਾਲਤਾ ਦਾ ਸੰਦੇਸ਼ ਵੀ ਜਾਂਦਾ ਹੈ। ਅੱਜ ਕੋਈ ਚਾਹੇ ਅਮੀਰ ਹੋਵੇ ਜਾਂ ਗਰੀਬ ਸਾਰੇ ਗੁਰੂ ਕੇ ਲੰਗਰ ਲਈ ਇਕੱਠੇ ਹੋ ਕੇ ਬੈਠ ਜਾਂਦੇ ਹਨ। ਪੰਜਾਬ ਹੀ ਨਹੀਂ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਗੁਰੂ ਕੇ ਲੰਗਰ ਦੀ ਇਹ ਪ੍ਰਥਾ ਕਾਫੀ ਵੱਧ-ਫੁੱਲ ਰਹੀ ਹੈ। ਇਸੇ ਲੜੀ ਤਹਿਤ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਜਿੱਥੇ ਦੇਸ਼ ਵਿਚ ਕਈ ਥਾਂ ਲੰਗਰ ਚੱਲੇ ਉੱਥੇ ਵਿਦੇਸ਼ਾਂ ਵਿਚ ਵੀ ਪੰਜਾਬੀ ਪਰਿਵਾਰਾਂ ਅਤੇ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਵੱਲੋਂ ਉੱਥੋਂ ਦੇ ਹਜ਼ਾਰਾਂ ਬੇਘਰ ਅਤੇ ਲੋੜਵੰਦ ਲੋਕਾਂ ਨੂੰ ਲੰਗਰ ਛਕਾਇਆ ਗਿਆ। ਲੰਗਰ ਵਿਚ ਲੋਕਾਂ ਨੂੰ ਪਾਸਤਾ, ਸਮੋਸੇ ਅਤੇ ਬਿਸਕੁੱਟ ਆਦਿ ਵੰਡੇ ਗਏ ਅਤੇ ਨਾਲ ਹੀ ਉਨ੍ਹਾਂ ਨੂੰ ਲੰਗਰ ਪ੍ਰਥਾ ਬਾਰੇ ਜਾਗਰੂਕ ਕੀਤਾ ਗਿਆ। ਕੜਾਕੇ ਦੀ ਠੰਡ ਦੇ ਬਾਵਜੂਦ ਲੋਕਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਲੰਗਰ ਦੀ ਸੇਵਾ ਕੀਤੀ ਅਤੇ ਆਨੰਦ ਮਾਣਿਆ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਗੁਰਪੁਰਬ ਦੀਆਂ ਵਧਾਈਆਂ
NEXT STORY