ਬਰਸੇਲਜ਼-ਬੈਲਜ਼ੀਅਮ ਦੀ ਰਾਜਧਾਨੀ ਬਰਸੇਲਜ਼ 'ਚ ਸਰਕਾਰੀ ਖਰਚੇ 'ਚ ਕਟੌਤੀ ਖਿਲਾਫ ਵੀਰਵਾਰ ਨੂੰ ਬਹੁ-ਗਿਣਤੀ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਬੈਲਜ਼ੀਅਮ ਦੀ ਨਵੀਂ ਸਰਕਾਰ ਨੇ ਯੂਰਪੀਅਨ ਸੰਘ ਦੇ ਖਰਚੇ 'ਚ ਕਟੌਤੀ ਦੇ ਨਿਸ਼ਾਨਿਆਂ ਨੂੰ ਪੂਰਾ ਕਰਨ ਲਈ ਪੈਂਸ਼ਨ ਦੀ ਉਮਰ ਵਧਾਉਣ, ਤਨਖਾਹ ਰੋਕਣ ਤੇ ਜਨਹਿੱਤ ਦੀਆਂ ਸੇਵਾਵਾਂ 'ਚ ਕਟੌਤੀ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਫੈਸਲਿਆਂ ਖਿਲਾਫ ਮਜ਼ਦੂਰ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਪੁਲਸ ਨੂੰ ਹੰਝੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਦਾ ਇਸਤੇਮਾਲ ਕਰਨਾ ਪਿਆ। ਪ੍ਰਦਰਸ਼ਨਕਾਰੀਆਂ 'ਚ ਸਟੀਲ ਉਦਯੋਗ ਨਾਲ ਜੁੜੇ ਕਰਮਚਾਰੀ, ਡਾਕਟਰ ਤੇ ਅਧਿਆਪਕ ਵੀ ਸ਼ਾਮਲ ਸਨ। ਬਰਸੇਲਜ਼ਾ 'ਚ ਵੀਰਵਾਰ ਨੂੰ ਹੋਏ ਪ੍ਰਦਰਸ਼ਨ ਨੂੰ ਦੋ-ਪੱਖੀ ਜੰਗ ਤੋਂ ਬਾਅਦ ਬੈਲਜ਼ੀਅਮ 'ਚ ਹੋਏ ਸਭ ਤੋਂ ਵੱਡੇ ਪ੍ਰਦਰਸ਼ਨਾਂ 'ਚੋਂ ਇਕ ਦੱਸਿਆ ਜਾ ਰਿਹਾ ਹੈ।
ਅਮਰੀਕੀ ਹਵਾਈ ਫੌਜ ਦਾ ਲੜਾਕੂ ਜਹਾਜ਼ ਖਾੜੀ 'ਚ ਹਾਦਸਾਗ੍ਰਸਤ!
NEXT STORY