ਫਲੋਰੀਡਾ— ਅਮਰੀਕੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਹਵਾਈ ਫੌਜ ਦਾ ਐੱਫ- 16 ਲੜਾਕੂ ਜਹਾਜ਼ ਮੈਕਸੀਕੋ ਦੀ ਖਾੜੀ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਟਿੰਡਾਲ ਏਅਰ ਫੋਰਸ ਬੇਸ ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ ਇਹ ਜਹਾਜ਼ ਵੀਰਵਾਰ ਸਵੇਰੇ ਖਾੜੀ ਵਿਚ ਆਪਣੀ ਰੋਜ਼ਾਨਾ ਪ੍ਰੀਖਣ ਉਡਾਣ 'ਤੇ ਸੀ ਅਤੇ ਉਸੇ ਦੌਰਾਨ ਫਲੋਰੀਡਾ ਪੈਨਹੈਂਡਲ ਬੇਸ ਦਾ ਜਹਾਜ਼ ਦੇ ਪਾਇਲਟ ਨਾਲ ਸੰਪਰਕ ਟੁੱਟ ਗਿਆ। ਬਚਾਅ ਦਲ ਅਤੇ ਇਕ ਹੋਰ ਜਹਾਜ਼ ਨੂੰ ਤੁਰੰਤ ਹੀ ਲਾਪਤਾ ਜਹਾਜ਼ ਦਾ ਪਤਾ ਲਗਾਉਣ ਲਈ ਭੇਜਿਆ ਗਿਆ। ਅਜੇ ਤੱਕ ਜਹਾਜ਼ ਦਾ ਮਲਬਾ ਨਹੀਂ ਮਿਲਿਆ ਹੈ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਹਾਜ਼ ਪਾਣੀ ਵਿਚ ਡਿੱਗਿਆ ਹੈ। ਅਮਰੀਕੀ ਤੱਟ ਰੱਖਿਅਕ ਬਲ ਜਹਾਜ਼ ਦੀ ਖੋਜ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
325 ਫਾਈਟਰ ਵਿੰਗ ਵਾਈਸ ਕਮਾਂਡਰ ਕਰਨਲ ਮਾਰਕ ਓ'ਲਾਫਲਿਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਵਉੱਚ ਤਰਜੀਹ ਜਹਾਜ਼ ਦੇ ਪਾਇਲਟ ਨੂੰ ਲੱਭਣਾ ਹੈ।
ਵਿਦੇਸ਼ਾਂ 'ਚ ਵੀ ਵੱਧ-ਫੁੱਲ ਰਹੀ ਹੈ ਲੰਗਰ ਪ੍ਰਥਾ (ਵੀਡੀਓ)
NEXT STORY