ਟੋਰਾਂਟੋ— ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੇ ਉਨ੍ਹਾਂ ਦੀ ਪਤਨੀ ਲੌਰੀਨ ਨੇ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਗਰੂ ਨਾਨਕ ਦੇਵ ਜੀ ਦੇ 545ਵੇਂ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆ ਦੇ ਇਕ ਵੱਡੇ ਧਰਮ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਉਨ੍ਹਾਂ ਅਤੇ ਲੌਰੀਨ ਨੂੰ ਕੈਨੇਡਾ ਅਤੇ ਭਾਰਤ ਵਿਖੇ ਕਈ ਸੁੰਦਰ ਅਤੇ ਸ਼ਾਨਦਾਰ ਗੁਰਦੁਆਰਾ ਸਹਿਬਾਨਾਂ ਵਿਚ ਜਾਣ ਦਾ ਮੌਕਾ ਮਿਲਿਆ। ਕੈਨੇਡਾ ਦੇ ਐਬਸਫੋਰਡ, ਬ੍ਰਿਟਿਸ਼ ਕੋਲੰਬੀਆਂ ਜੋ ਕਿ ਇਕ ਤਰ੍ਹਾਂ ਦੇ ਇਤਿਹਾਸਕ ਸਥਾਨ ਹਨ ਅਤੇ ਕੈਨੇਡੀਅਨਾਂ ਨੂੰ ਇਹ ਯਾਦ ਕਰਵਾਉਂਦੇ ਹਨ ਕਿ ਸਿੱਖ ਕੈਨੇਡਾ ਦਾ ਇੱਕ ਅਹਿਮ ਹਿੱਸਾ ਹਨ।
ਉਨ੍ਹਾਂ ਕਿਹਾ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਸੰਵੇਦਨਸ਼ੀਲ ਸਿੱਖ ਭਾਈਚਾਰੇ ਦੀ ਇਸ ਦੇਸ਼ ਦੇ ਅਮੀਰ ਅਤੇ ਵਿਲੱਖਣ ਵਿਰਸੇ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਕੈਨੇਡੀਅਨਜ਼ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੰਦੇ ਹਨ।
ਬੈਲਜ਼ੀਅਮ 'ਚ ਸਰਕਾਰੀ ਖਰਚੇ 'ਚ ਕਟੌਤੀ ਖਿਲਾਫ ਪ੍ਰਦਰਸ਼ਨ
NEXT STORY