ਡਕਾਰ-ਪੱਛਮੀ ਅਫਰੀਕਾ ਦੇਸ਼ ਸਿਏਰਾ ਲਿਓਨ 'ਚ ਡਾਕਟਰੀ ਕੇਂਤਰਾਂ ਦੀ ਕਮੀ ਕਾਰਨ ਖਤਰਨਾਕ ਵਾਇਰਸ ਇਬੋਲਾ ਦੇ ਮਾਮਲੇ ਵਧ ਰਹੇ ਹਨ। ਇਬੋਲਾ ਨਾਲ ਲੜਨ ਲਈ ਸੰਯੁਕਤ ਰਾਸ਼ਟਰ ਦੇ ਮਿਸ਼ਨ ਯੂ.ਐਨ.ਐਮ.ਈ.ਆਰ. ਨੇ ਆਪਣੀ ਰਿਪੋਰਟ 'ਚ ਇਸ ਗੱਲ ਦਾ ਖੁਲਾਸ ਕੀਤਾ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਿਏਰਾ ਲਿਓਨ 'ਚ ਇਸ ਵਾਇਰਸ ਕਾਰਨ ਹੁਣ ਤੱਕ 1062 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਯੂ.ਐਨ.ਐਮ.ਈ.ਆਰ. ਅਨੁਸਾਰ ਸਿਏਰਾ ਲਿਓਨ 'ਚ ਚਾਰ ਇਬੋਲਾ ਡਾਕਟਰੀ ਕੇਂਦਰਾਂ 'ਚ ਮਰੀਜ਼ਾਂ ਲਈ 288 ਬਿਸਤਰੇ ਹਨ, ਜਿਸ 'ਚ ਦੋ ਅਕਤੂਬਰ ਤੱਕ ਇਬੋਲਾ ਪੀੜਤ 196 ਲੋਕਾਂ ਦਾ ਇਲਾਜ ਚੱਲ ਰਿਹਾ ਸੀ। ਸਿਏਰਾ ਲਿਓਨ 'ਚ ਦਸੰਬਰ ਮਹੀਨੇ ਤੱਕ 1864 ਅਤੇ ਬਿਸਤਰਿਆਂ ਦੀ ਲੋੜ ਹੈ ਅਤੇ 10 ਡਾਕਟਰੀ ਕੇਂਦਰ ਹੋਰ ਬਣਾਉਣ 'ਤੇ ਵਿਚਾਰ ਚੱਲ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀਜ਼ਾ ਰੋਕ ਨੂੰ ਵਾਪਸ ਲੈਣ ਦੀ ਅਪੀਲ
NEXT STORY