ਟੋਰਾਂਟੋ— ਇਕ ਬਹੁਦੇਸ਼ੀ ਮਾਈਨਿੰਗ ਕੰਪਨੀ ਵੱਲੋਂ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਇਬੋਲਾ ਨਾਲ ਪ੍ਰਭਾਵਿਤ ਦੇਸ਼ਾਂ 'ਤੇ ਲਗਾਈ ਗਈ ਵੀਜ਼ਾ ਰੋਕ ਨੂੰ ਵਾਪਸ ਲੈ ਲਿਆ ਜਾਵੇ। ਵਿਸ਼ਵ ਦੀ ਪ੍ਰਸਿੱਧ ਸਟੀਲ ਤੇ ਮਾਈਨਿੰਗ ਕੰਪਨੀ ਆਰਸੇਲਰ ਮਿੱਤਲ ਐਸ. ਏ. ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਹਾਰਪਰ ਨੂੰ ਲਿਖੇ ਇਕ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੈਨੇਡਾ ਵਾਸੀਆਂ ਨੂੰ ਇਬੋਲਾ ਤੋਂ ਬਚਾ ਕੇ ਰੱਖਣ ਦੀ ਇਹ ਕੋਸ਼ਿਸ਼ ਅਸਲ ਵਿਚ ਇਸ ਬੀਮਾਰੀ ਖਿਲਾਫ਼ ਲੜਨ ਵਿਚ ਹੋਰ ਪਰੇਸ਼ਾਨੀ ਖੜ੍ਹੀ ਕਰੇਗੀ। ਆਰਸੇਲਰ ਮਿੱਤਲ ਦੇ ਚੌਫ਼ ਬਿਲ ਸਕੌਟਿੰਗ ਨੇ ਇਸ ਪੱਤਰ ਵਿਚ ਲਿਖਿਆ ਕਿ, 'ਅਸੀਂ ਤੁਹਾਡੇ ਵੱਲੋਂ ਕੈਨੇਡਾ ਨੂੰ ਇਬੋਲਾ ਤੋਂ ਬਚਾ ਕੇ ਰੱਖਣ ਲਈ ਕੀਤੇ ਗਏ ਯਤਨਾਂ ਦੀ ਇੱਜ਼ਤ ਕਰਦੇ ਹਾਂ ਪਰ ਅਫਰੀਕਨ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ 'ਤੇ ਲਗਾਈ ਗਈ ਰੋਕ ਨਾਲ ਸਿਰਫ਼ ਇਸ ਬੀਮਾਰੀ ਨੂੰ ਖਤਮ ਕਰਨ ਵਿਚ ਹੋਰ ਦੇਰ ਹੀ ਹੋਵੇਗੀ। ਸਾਨੂੰ ਆਸ ਹੈ ਕਿ ਤੁਸੀਂ ਕੈਨੇਡਾ ਨੂੰ ਬਚਾਉਣ ਅਤੇ ਹੋਰਨਾਂ ਕਮਿਊਨਿਟੀਜ਼ ਨੂੰ ਵੀ ਉਨ੍ਹਾਂ ਦਾ ਹੱਕ ਮੋੜਨ ਦੀਆਂ ਦੋਵੇਂ ਲੋੜਾਂ ਨੂੰ ਪੂਰਨ ਵਾਲਾ ਕੋਈ ਰਾਹ ਜ਼ਰੂਰ ਲੱਭੋਗੇ। ”
ਅਮਰੀਕੀ ਚੋਣਾਂ 'ਚ ਇਨ੍ਹਾਂ ਭਾਰਤੀਆਂ ਨੇ ਜਮਾਈ ਧਾਕ (ਦੇਖੋ ਤਸਵੀਰਾਂ)
NEXT STORY