ਮੈਦੂਗੁਰੀ-ਨਾਈਜੀਰੀਆ ਦੇ ਅਸ਼ਾਂਤ ਉਤਰੀ-ਪੂਰਬੀ ਖੇਤਰ 'ਚ ਬੋਕੋ ਹਰਾਮ ਦੇ ਲੜਾਕਿਆਂ ਅਤੇ ਫੌਜੀਆਂ ਵਿਚਾਲੇ ਹੋਈਆਂ ਝੜੱਪਾਂ 'ਚ 21 ਨਾਗਰਿਕਾਂ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਦੀ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ ਪੰਜ ਵਜੇ ਨਾਈਜਰ ਦੀ ਸਰਹੱਦ ਨਾਲ ਲੱਗਦੇ ਬੋਰਨੋ ਸੂਬੇ ਦੇ ਗੁਲਾਮ ਫਟੋਰੀ ਇਲਾਕੇ 'ਚ ਹੋਈ। ਉਨ੍ਹਾਂ ਨੇ ਦੱਸਿਆ ਕਿ ਬੋਕੋ ਹਰਾਮ ਨੇ ਮਲਾਮ ਫਟੋਰੀ 'ਤੇ ਹਮਲੇ ਦੀ ਕੋਸ਼ਿਸ ਕੀਤੀ ਪਰ ਉਨ੍ਹਾਂ ਨੇ ਬਹੁ-ਰਾਸ਼ਟਰੀ ਸਯੰਕੁਤ ਕਰਮਚਾਰੀ ਨਾਲ ਵੱਡੀ ਲੜਾਈ ਦਾ ਸਾਹਮਣਾ ਕਰਨ ਪਿਆ। ਇਸ ਤੋਂ ਬਾਅਦ ਅੱਤਵਾਦੀਆਂ ਨੇ ਅਤੇ ਜ਼ਿਆਦਾ ਸਾਥੀਆਂ ਅਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫੌਜੀ ਪਿਛੇ ਹਟਣ ਲਈ ਮਜ਼ਬੂਰ ਹੋ ਗਏ। ਇਸ ਸੰਘਰਸ਼ 'ਚ ਬਾਗੀਆਂ ਨੂੰ ਨੁਕਸਾਨ ਪਹੁੰਚਿਆ ਅਤੇ ਉਨ੍ਹਾਂ ਦੇ ਕਈ ਸਾਥੀ ਮਾਰੇ ਗਏ। ਅੱਤਵਾਦੀ ਸ਼ਹਿਰ 'ਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਿਏਰਾ ਲਿਓਨ 'ਚ ਵਧ ਰਹੇ ਹਨ ਇਬੋਲਾ ਦੇ ਮਾਮਲੇ
NEXT STORY