ਨਾਈਜੀਰੀਆ— ਨਾਈਜੀਰੀਆ ਦੇ ਅਧਿਕਾਰੀਆਂ ਦੇ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਕੈਦੀ ਜੇਲ੍ਹਾਂ ਤੋੜ ਕੇ ਫਰਾਰ ਹੋ ਗਏ ਹਨ। ਇਨ੍ਹਾਂ ਵਿਚ ਕਈ ਕੈਦੀ ਜੇਲ੍ਹ 'ਤੇ ਹੋਏ ਅੱਤਵਾਦੀ ਸੰਗਠਨ ਬੋਕੋ ਹਰਮ ਦੇ ਹਮਲਿਆਂ ਤੋਂ ਬਾਅਦ ਫਰਾਰ ਹੋਏ ਹਨ। ਨਾਈਜੀਰੀਆ ਦੀ ਜੇਲ ਸਰਵਿਸ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲਾਂ ਵਿਚ 2255 ਕੈਦੀ ਫਰਾਰ ਹੋਏ ਹਨ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਅਜੇ ਤੱਕ ਲਾਪਤਾ ਹਨ। ਇੰਨਾਂ ਹੀ ਨਹੀਂ ਜੇਲ੍ਹ 'ਤੇ ਕੀਤੇ ਗਏ ਬੋਕੋ ਹਰਮ ਦੇ ਹਮਲਿਆਂ ਵਿਚ ਕਈ ਜੇਲ੍ਹ ਕਰਮੀ ਵੀ ਮਾਰੇ ਗਏ ਹਨ।
ਇਸਲਾਮੀ ਕੱਟੜਪੰਥੀ ਸਮੂਹ ਬੋਕੋ ਹਰਮ ਨੇ ਇਸ ਹਫਤੇ ਹੀ ਕੋਗੀ ਦੀ ਇਕ ਜੇਲ੍ਹ ਦੀ ਕੰਧ ਵਿਚ ਧਮਾਕਾ ਕਰਕੇ ਦਰਜਨਾਂ ਕੈਦੀਆਂ ਨੂੰ ਛੁਡਵਾ ਲਿਆ।
ਬੋਕੋ ਹਰਮ ਨੇ ਉੱਤਰੀ ਨਾਈਜੀਰੀਆ ਵਿਚ ਫਰਾਂਸ ਦੀ ਇਕ ਸੀਮੈਂਟ ਫੈਕਟਰੀ ਤੋਂ ਵੀ ਡਾਇਨਾਮਾਈਟ ਦੀ ਵੱਡੀ ਖੇਪ ਵੀ ਜ਼ਬਤ ਕੀਤੀ ਹੈ। ਭਵਿੱਖ ਵਿਚ ਵੀ ਜੇਲ੍ਹ ਤੋੜਨ ਵਿਚ ਇਸ ਦੀ ਵਰਤੋਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਥਾਂ 'ਤੇ ਫੌਜੀ ਉਨ੍ਹਾਂ ਸ਼ਹਿਰਾਂ ਅਤੇ ਪਿੰਡਾਂ ਨੂੰ ਛੱਡ ਕੇ ਜਾ ਰਹੇ ਹਨ, ਜਿਨ੍ਹਾਂ 'ਤੇ ਬੋਕੋ ਹਰਮ ਤੇਜ਼ੀ ਨਾਲ ਕਬਜ਼ਾ ਕਰ ਰਿਹਾ ਹੈ।
ਨਾਈਜੀਰੀਆ 'ਚ ਬੋਕੋ ਹਰਾਮ ਦੇ ਹਮਲੇ ਨਾਲ 21 ਲੋਕਾਂ ਦੀ ਮੌਤ
NEXT STORY