ਵਾਸ਼ਿੰਗਟਨ-ਅਮਰੀਕੀ ਏਜਿਸ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਇਕ ਟੈਸਟ 'ਚ ਦੋ ਕਰੂਜ਼ ਮਿਜ਼ਾਈਲ ਟਿਚਿਆਂ ਅਤੇ ਇਕ ਬੈਲੀਸਟੀਕ ਮਿਜ਼ਾਈਲ ਟਿਚੇ ਨੂੰ ਇੱਕਠੇ ਖਤਮ ਕਰ ਦਿੱਤਾ। ਅਮਰੀਕੀ ਮਿਜ਼ਾਈਲ ਰੱਖਿਆ ਏਜੰਸੀ ਨੇ ਦੱਸਿਆ ਕਿ ਅਮਰੀਕੀ ਜਲ ਸੈਨਾ ਨੇ ਹਵਾਈ ਤਟ ਤੋਂ ਅਮਰੀਕੀ ਏਜਿਸ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਵੀਰਵਾਰ ਨੂੰ ਟੈਸਟ ਕੀਤਾ ਗਿਆ। ਇਸ ਪ੍ਰਣਾਲੀ ਦਾ ਟੈਸਟ ਸਫਲ ਰਿਹਾ। ਯੂਕਰੇਨ ਦੇ ਕ੍ਰੀਮੀਆ ਖੇਤਰ 'ਤੇ ਰੂਸੀ ਕਬਜ਼ੇ ਨੂੰ ਲੈ ਕੇ ਅਮਰੀਕਾ ਅਤੇ ਰੂਸ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਇਸ ਪ੍ਰਣਾਲੀ ਦਾ ਸਫਲ ਟੈਸਟ ਹੋਇਆ ਹੈ।
ਅਮਰੀਕਾ ਨੇ ਸੀਰੀਆ 'ਚ ਖੋਰਾਸਨ ਸੰਗਠਨ 'ਤੇ ਕੀਤੇ ਹਵਾਈ ਹਮਲੇ
NEXT STORY