ਸਿਡਨੀ-ਪਾਪੁਆ ਨਿਊ ਗਿਨੀ ਦੇ ਨਿਊ ਬ੍ਰਿਟੇਨ ਟਾਪੂ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਵ ਸਰਵੇਖਣ ਵਿਭਾਗ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 6.9 ਮਾਪੀ ਗਈ। ਭੂਚਾਲ ਦੇ ਝਟਕੇ ਨਿਊ ਬ੍ਰਿਟੇਨ ਦੇ ਦੱਖਣੀ ਤਟ ਅਤੇ ਪਾਪੁਆ ਨਿਊ ਗਿਨੀ ਦੇ ਉੱਤਰੀ ਤਟ ਵਿਚਾਲੇ ਸਥਿਤੀ ਖੇਤਰ 'ਚ ਮਹਿਸੂਸ ਕੀਤੇ ਗਏ। ਨੇੜਲੇ ਸ਼ਹਿਰਾਂ ਦੇ ਨਿਵਾਸੀਆਂ ਨੇ ਦੱਸਿਆ ਕਿ ਭੂਚਾਲ ਨਾਲ ਤੁਰੰਤ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਵਾਈ 'ਚ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।
ਲਿੰਗਿਕ ਭੇਦਭਾਵ ਨਾਲ ਲੜਣ ਲਈ ਪੁਰਸ਼ਾਂ ਦਾ ਸਹਿਯੋਗ ਜ਼ਰੂਰੀ
NEXT STORY