ਲੰਡਨ (ਭਾਸ਼ਾ)- ਬ੍ਰਿਟਿਸ਼ ਸ਼ਾਸਨ ਦੌਰਾਨ ਈਸਟ ਇੰਡੀਆ ਕੰਪਨੀ ਦੇ ਇੱਕ ਅਧਿਕਾਰੀ ਦੁਆਰਾ ਆਗਰਾ ਦੇ ਵਿਸ਼ਵ ਪ੍ਰਸਿੱਧ ਤਾਜ ਮਹਿਲ ਤੋਂ ਲਿਆਂਦੀ ਗਈ ਨੱਕਾਸ਼ੀਦਾਰ ਸੰਗਮਰਮਰ ਦੀ ਸਲੈਬ ਅਗਲੇ ਮਹੀਨੇ ਬ੍ਰਿਟੇਨ ਵਿੱਚ ਨਿਲਾਮ ਕੀਤੀ ਜਾਵੇਗੀ। ਇਹ ਆਇਤਾਕਾਰ ਸਲੈਬ ਉਨ੍ਹਾਂ ਦੋ ਸਲੈਬਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ 1816 ਵਿੱਚ ਕਰਨਲ ਪਾਓਨਲ ਫਿਪਸ ਦੁਆਰਾ ਆਗਰਾ ਅਤੇ ਉਸ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਦੀ ਮੁਰੰਮਤ ਦੇ ਸੁਪਰਡੈਂਟ ਵਜੋਂ ਆਪਣੇ ਕਾਰਜਕਾਲ ਦੇ ਪੂਰੇ ਹੋਣ 'ਤੇ ਇਕੱਠਾ ਕੀਤਾ ਗਿਆ ਸੀ। ਇਸ 'ਤੇ 20,000 ਤੋਂ 30,000 ਪੌਂਡ (ਲਗਭਗ 24-36 ਲੱਖ ਭਾਰਤੀ ਰੁਪਏ) ਮਿਲਣ ਦਾ ਅਨੁਮਾਨ ਹੈ।
ਤਾਜ ਮਹਿਲ ਤੋਂ ਹਟਾਈ ਗਈ ਇਹ ਸਲੈਬ 9 ਦਸੰਬਰ ਨੂੰ ਲਾਇਨ ਐਂਡ ਟਰਨਬੁੱਲ ਨਿਲਾਮੀਆਂ ਦੁਆਰਾ ਆਯੋਜਿਤ ਇਸਲਾਮੀ ਅਤੇ ਭਾਰਤੀ ਕਲਾ ਨਾਲ ਸਬੰਧਤ ਵਸਤੂਆਂ ਦੀ ਨਿਲਾਮੀ ਵਿੱਚ ਨਿਲਾਮ ਕੀਤੀ ਜਾਵੇਗੀ। ਨਿਲਾਮੀਕਰਤਾ ਦੇ ਵਰਣਨ ਦੇ ਅਨੁਸਾਰ, "ਸੰਗਮਰਮਰ ਦੀ ਇਸ ਸਲੈਬ ਦੇ ਨਾਲ ਤਾਜ ਮਹਿਲ ਦੀ ਇੱਕ ਪੁਰਾਣੀ ਕਾਲੀ-ਚਿੱਟੀ ਤਸਵੀਰ ਅਤੇ ਦੋ ਪੱਤਰ ਵੀ ਹਨ, ਜਿਨ੍ਹਾਂ ਵਿਚੋਂ ਇੱਕ ਕਰਨਲ ਪਾਓਨੋਲ ਦੇ ਪੋਤੇ ਦੁਆਰਾ ਛਾਪਿਆ ਗਿਆ ਸੀ ਅਤੇ ਦੂਜਾ ਮਾਰਕੇਸ ਆਫ ਬਾਥ ਦੁਆਰਾ ਹੱਥ ਨਾਲ ਲਿਖਿਆ ਗਿਆ ਸੀ।" ਕਰਨਲ ਦੇ ਪੁੱਤਰ ਦੀਆਂ ਯਾਦਾਂ ਦੇ ਅਨੁਸਾਰ ਉਸਦੇ ਪਿਤਾ ਨੂੰ ਇਹ ਚੀਜ਼ਾਂ ਤਾਜ ਮਹਿਲ ਦੇ ਭੂਮੀਗਤ ਵਿੱਚੋਂ ਮਿਲੀਆਂਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮੁਗਲ-ਯੁੱਗ ਸਮਾਰਕ ਦੀ ਮੁਰੰਮਤ ਲਈ ਸਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ,ਕੈਨੇਡਾ ਵਾਂਗ ਹੁਣ ਯੂਕੇ ਤੋਂ ਭਾਰਤੀਆਂ ਦਾ ਮੋਹ ਹੋਇਆ ਭੰਗ ! 85,000 ਪਰਤੇ ਵਾਪਸ
ਕਰਨਲ ਪਾਵਨੋਲ ਫਿਪਸ ਦਾ ਜਨਮ 1780 ਵਿੱਚ ਇੰਗਲੈਂਡ ਦੇ ਡੇਵਨ ਵਿੱਚ ਹੋਇਆ ਸੀ। ਫਿਪਸ, ਜੋ 17ਵੀਂ ਸਦੀ ਦੇ ਸ਼ੁਰੂ ਵਿੱਚ ਸੈਨਿਕਾਂ ਦੇ ਇੱਕ ਪਰਿਵਾਰ ਵਿੱਚੋਂ ਸੀ, 1799 ਵਿੱਚ ਈਸਟ ਇੰਡੀਆ ਕੰਪਨੀ ਦੀ ਬੰਗਾਲ ਆਰਮੀ ਵਿੱਚ ਕੈਡੇਟ ਵਜੋਂ ਸ਼ਾਮਲ ਹੋਇਆ। ਭਾਰਤ ਵਿੱਚ ਬਸਤੀਵਾਦੀ ਸ਼ਾਸਨ ਦੌਰਾਨ, ਉਹ ਤਾਜ ਮਹਿਲ ਅਤੇ ਹੋਰ ਇਤਿਹਾਸਕ ਇਮਾਰਤਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਸੀ, ਹੋਰ ਫਰਜ਼ਾਂ ਦੇ ਨਾਲ। 1816 ਵਿੱਚ ਭਾਰਤ ਦੇ ਤਤਕਾਲੀ ਗਵਰਨਰ-ਜਨਰਲ ਨੇ ਹੇਠਲੇ ਪ੍ਰਾਂਤਾਂ ਵਿੱਚ ਇਮਾਰਤਾਂ ਦਾ ਕਰਨਲ ਸੁਪਰਡੈਂਟ ਨਿਯੁਕਤ ਕੀਤਾ, ਜਿਸ ਕਾਰਨ ਉਸਨੂੰ ਆਗਰਾ ਛੱਡ ਕੇ ਉਸ ਸਮੇਂ ਕਲਕੱਤਾ ਜਾਣ ਲਈ ਮਜਬੂਰ ਹੋਣਾ ਪਿਆ। ਉਹ ਅਤੇ ਉਸਦਾ ਪਰਿਵਾਰ 1823 ਵਿੱਚ ਉੱਥੇ ਚਲੇ ਗਏ। ਉਹ 1854 ਵਿੱਚ ਬ੍ਰਿਟੇਨ ਵਾਪਸ ਆ ਗਏ ਅਤੇ 1858 ਵਿੱਚ ਇੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਹ ਸਲੈਬ 200 ਸਾਲਾਂ ਤੋਂ ਵੱਧ ਸਮੇਂ ਤੱਕ ਪਰਿਵਾਰਕ ਸੰਗ੍ਰਹਿ ਵਿੱਚ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ ਵਾਪਰੀ ਘਟਨਾ
NEXT STORY