ਅੰਕਾਰਾ— ਤੁਰਕੀ ਦੀ ਇਕ ਕੰਪਨੀ ਨੇ ਆਪਣੇ ਇਕ ਇਸ਼ਤਿਹਾਰ ਵਿਚ ਅਲਕਾਇਦਾ ਦੇ ਖਾਲਿਦ ਸ਼ੇਖ ਮੁਹੰਮਦ ਦੀ ਫੋਟੋ ਲਗਾ ਦਿੱਤੀ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਅਜਿਹਾ ਅਨਜਾਣੇ ਵਿਚ ਹੋਇਆ ਹੈ।
ਅਖਬਾਰ 'ਡੇਲੀ ਸਬਾ' ਦੀ ਵੈੱਬਸਾਈਟ ਦੀ ਖਬਰ ਦੇ ਮੁਤਾਬਕ ਕੰਪਨੀ ਨੇ ਅਨਚਾਹੇ ਵਾਲਾਂ ਨੂੰ ਹਟਾਉਣ ਵਾਲੇ ਇਕ ਉਤਪਾਦ ਦੇ ਇਸ਼ਤਿਹਾਰ ਵਿਚ ਉਸ ਦੀ ਫੋਟੋ ਦੀ ਵਰਤੋਂ ਕੀਤੀ। ਇਸ ਕਾਸਮੈਟਿਕਸ ਕੰਪਨੀ ਨੇ ਇਕ ਫੋਟੋ ਦੇ ਨਾਲ ਲਿਖਿਆ ਹੈ, 'ਇਹ ਵਾਲ ਆਪਣੇ-ਆਪ ਨਹੀਂ ਝੜਨਗੇ।'
ਇਸ਼ਤਿਹਾਰ ਬਣਾਉਣ ਵਾਲੀ ਇਸ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਇਸ ਫੋਟੋ ਦੀ ਵਰਤੋਂ ਅਲਕਾਇਦਾ ਨੇਤਾ ਦੇ ਸਰੀਰ 'ਤੇ ਸੰਘਣੇ ਵਾਲਾਂ ਦੇ ਕਾਰਨ ਕੀਤੀ ਗਈ, ਉਸ ਦੀਆਂ ਅੱਤਵਾਦੀ ਗਤੀਵਿਧੀਆਂ ਦੇ ਕਾਰਨ ਨਹੀਂ।
ਕੰਪਨੀ ਦੇ ਪ੍ਰਤੀਨਿਧੀ ਮੇਹਮਤ ਕੈਨ ਯਿਲਡਜ ਨੇ ਅਖਬਾਰ 'ਹੁਰੀਅਤ ਡੇਲੀ' ਨਿਊਜ਼ ਨੂੰ ਕਿਹਾ ਕਿ ਅਸੀਂ ਇਹ ਨਹੀਂ ਜਾਣਦੇ ਸੀ ਕਿ ਉਹ ਇਕ ਕੱਟੜਪੰਥੀ ਹੈ। ਉਹ ਵਿਅਕਤੀ ਸੰਘਣੇ ਵਾਲਾਂ ਵਾਲਾ ਸੀ, ਇਸ ਲਈ ਸਾਨੂੰ ਲੱਗਾ ਕਿ ਉਨ੍ਹਾਂ ਦਾ ਸਰੀਰ ਸਾਡੇ ਇਸ਼ਤਿਹਾਰ ਦੇ ਲਈ ਵਧੀਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਫੋਟੋ ਸ਼ੋਸ਼ਲ ਨੈੱਟਵਰਕਿੰਗ ਵੈੱਬਸਾਈਟ ਤੋਂ ਲਈ ਗਈ, ਜਿੱਥੇ ਮਜ਼ੇਦਾਰ ਕੈਪਸ਼ਨ ਦੇ ਨਾਲ ਇਸ ਦੀ ਵਰਤੋਂ ਹੋਈ ਸੀ।
ਜ਼ਿਕਰਯੋਗ ਹੈ ਕਿ ਖਾਲਿਦ ਨੂੰ ਅਮਰੀਕਾ 'ਤੇ 11 ਸਤੰਬਰ, 2001 ਨੂੰ ਹੋਈ ਹਮਲੇ ਦਾ ਕਥਿਤ ਤੌਰ 'ਤੇ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਸਿਰ 'ਤੇ ਛਾਤੀ ਦੇ ਵਾਲਾਂ ਵਾਲੀ ਉਸ ਦੀ ਇਹ ਫੋਟੋ 2003 ਵਿਚ ਪਾਕਿਸਤਾਨ 'ਚ ਗ੍ਰਿਫਤਾਰੀ ਦੇ ਸਮੇਂ ਦੀ ਹੈ।
ਰਿਮੈਂਬਰੈਂਸ ਡੇਅ ਨੂੰ ਰਾਸ਼ਟਰੀ ਛੁੱਟੀ ਐਲਾਨ ਕੀਤੇ ਜਾਣ ਲਈ ਰਾਹ ਪੱਧਰਾ
NEXT STORY