ਟੋਰਾਂਟੋ-(ਹੀਰਾ ਰੰਧਾਵਾ)-ਹੁਣ ਹਰ ਸਾਲ 11 ਨਵੰਬਰ ਰਿਮੈਂਬਰੈਂਸ ਡੇਅ ਵਾਲੇ ਦਿਨ ਰਾਸ਼ਟਰੀ ਛੁੱਟੀ ਐਲਾਨੇ ਜਾਣ ਲਈ ਰਾਹ ਪੱਧਰਾ ਹੋ ਗਿਆ। ਚਰੋਕਣੇ ਸਮੇਂ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਉਕਤ ਦਿਨ ਕ੍ਰਿਸਮਸ ਡੇਅ ਜਾ ਕੈਨੇਡਾ ਡੇਅ ਵਾਂਗ ਛੁੱਟੀ ਦੀ ਇਹ ਮੰਗ ਚੁੱਕੀ ਜਾ ਰਹੀ ਸੀ, ਜਿਸ ਸੰਬੰਧੀ ਪਾਰਟੀ ਦੇ ਮਿਡਾਨ ਹੈਰਿਸ ਵਲੋਂ ਹਾਊਸ ਆਫ ਕਾਮਨਜ਼ 'ਚ ਬਿੱਲ ਸੀ-597 ਪੇਸ਼ ਕੀਤਾ ਗਿਆ ਸੀ, ਜਿਹੜਾ 2 ਦੇ ਮੁਕਾਬਲੇ 258 ਵੋਟਾਂ ਦੀ ਗਿਣਤੀ ਨਾਲ ਪਾਸ ਹੋ ਗਿਆ।
ਹੁਣ ਇਹ ਬਿੱਲ ਨੂੰ ਉਨ੍ਹਾਂ ਵਲੋਂ ਹੈਰੀਟੇਜ ਕਮੇਟੀ ਨੂੰ ਸੌਂਪਿਆ ਗਿਆ, ਜਿਥੇ ਇਸ 'ਤੇ ਹੋਰ ਵਿਚਾਰਾਂ ਕੀਤੀਆਂ ਜਾਣ ਮਗਰੋਂ ਅੰਤਿਮ ਪ੍ਰਵਾਨਗੀ ਲਈ ਹਾਊਸ ਆਫ ਕਾਮਨਜ਼ ਕੋਲ ਮੁੜ ਭੇਜਿਆ ਜਾਵੇਗਾ। ਮਿਸਟਰ ਹੈਰਿਸ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਇਸ ਸੰਬੰਧੀ ਫੈਸਲਾ ਇਸ ਬਿੱਲ ਦੇ ਹੱਕ 'ਚ ਹੀ ਹੋਵੇਗਾ ਅਤੇ ਹਾਲ ਹੀ ਦੋ ਮੌਤਾਂ ਮਗਰੋਂ ਇਸ 'ਤੇ ਹਾਂ-ਪੱਖੀ ਰਾਏ ਬਣਨੀ ਹੋਰ ਵੀ ਲਾਜ਼ਮੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵਿਸ਼ਵ ਜੰਗ 'ਚ ਸ਼ਹੀਦ ਹੋਣ ਵਾਲੇ ਕੈਨੇਡੀਅਨ ਫੌਜੀ ਸਿਪਾਹੀਆਂ ਦੀ ਯਾਦ 'ਚ ਰਿਮੈਂਬਰੈਂਸ ਡੇਅ ਹਰ ਸਾਲ 11 ਨਵੰਬਰ ਨੂੰ ਦਿਨ ਦੇ 11 ਵਜੇ ਮਨਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ।
ਅਫਰੀਕੀਆਂ ਨੂੰ ਦੇਖ ਕੇ ਇਬੋਲਾ-ਇਬੋਲਾ ਕਹਿ ਕੇ ਭੱਜੇ ਲੋਕ (ਦੇਖੋ ਤਸਵੀਰਾਂ)
NEXT STORY