ਰੋਮ-(ਟੇਕ ਚੰਦ ਜਗਤਪੁਰ)-ਇਟਲੀ ਦੇ ਆਰੇਸੋ ਜ਼ਿਲਾ ਜਿਸ 'ਚ ਸਾਹਿਤ ਸੁਰ ਸੰਗਮ ਸਭਾ ਇਟਲੀ (ਰਜਿ.) ਇਟਲੀ ਵਲੋਂ ਕਰਵਾਏ ਗਏ ਚੌਥੇ ਸਲਾਨਾ ਸਾਹਿਤਕ ਸਮਾਗਮ 'ਚ ਜਿਥੇ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ਾਇਰਾਂ, ਲੇਖਕਾਂ ਅਤੇ ਬੁੱਧੀਜੀਵੀ ਲੋਕਾਂ ਨੂੰ ਉਤਸ਼ਾਹ ਨਾਲ ਸ਼ਿਰਕਤ ਕੀਤੀ, ਉਥੇ ਇਸ ਸਮਾਗਮ 'ਚ ਸਥਾਨਕ ਲੋਕ ਵੀ ਵੱਡੀ ਗਿਣਤੀ 'ਚ ਪੁੱਜੇ। ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਦਿਲਬਾਗ ਖਹਿਰਾ ਅਤੇ ਕੁਲਵਿੰਦਰ ਸੁੰਨਤ ਨੇ ਸਾਂਝੇ ਤੌਰ 'ਤੇ ਕੀਤੀ। ਜਿਸ ਤੋਂ ਬਾਅਦ ਸਾਹਿਤ ਸੁਰ ਸੰਗਮ ਸਭ ਦੇ ਸਰਪ੍ਰਸਤ ਰਵੇਲ ਸਿੰਘ ਨੇ ਸਭਾ ਦੀਆਂ ਗਤੀਵਿਧੀਆਂ ਅਤੇ ਸਰਗਰਮੀਆਂ ਬਾਰੇ ਇਕ ਪਰਚਾ ਪੜਿਆ।
ਇਸ ਉਪਰੰਤ ਪਾਕਿਸਤਾਨੀ ਸ਼ਾਇਰ ਸਲੀਮ ਮਨਚਲਾ ਨੇ ਇਕ ਹਾਰਸ ਕਵਿਤਾ ਸੁਣਾ ਕੇ ਸਭ ਤਾ ਮਨੋਰੰਜਨ ਕੀਤਾ ਅਤੇ ਮਾਹੌਲ ਖੁਸ਼ਗਵਾਰ ਬਣਾਇਆ। ਇਸ ਤੋਂ ਬਾਅਦ ਮਲਕੀਅਤ ਸਿੰਘ ਧਾਲੀਵਾਲ ਨੇ ਦੋ ਰਚਨਾਵਾਂ ਨਾਲ ਸਾਂਝ ਪਾਈ ਅਤੇ ਸਾਹਿਤ ਸੁਰ ਸੰਗਮ ਸਭਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਇੰਗਲੈਂਡ ਵਾਸੀ ਪੰਜਾਬੀ ਲੇਖਕ ਪ੍ਰਕਾਸ਼ ਸੋਹਲ ਸਰੋਤਿਆਂ ਦੇ ਰੂ-ਬ-ਰੂ ਹੋਏ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਰੱਖੇ ਅਤੇ ਇਕ ਕਵਿਤਾ ਆਉ ਗੱਲ ਕਰੀਏ ਪੰਜਾਬੀ ਦੀ, ਬੋਲੀ ਠੇਟ ਨਵਾਬੀ ਦੀ ਸਰੋਤਿਆਂ ਨਾਲ ਸ਼ਾਂਝੀ ਕੀਤੀ।
ਇਸ ਤੋਂ ਬਾਅਦ ਸਭਾ ਦੇ ਉਪ ਪ੍ਰਧਾਨ ਰਾਣਾ ਅਠੌਲਾ ਨੇ ਆਡੀਓ ਐਲਬਮ ਸੁਨੇਹਾ ਬਾਰੇ ਸਰੋਤਿਆਂ ਨਾਲ ਵਿਚਾਰ ਸ਼ਾਂਝੇ ਕੀਤੇ। ਇਸ ਤੋਂ ਬਾਅਦ ਸਾਹਿਤ ਸੁਰ ਸੰਗਮ ਸਭਾ ਵਲੋਂ ਪੰਜਾਬੀ ਗਾਇਕੀ 'ਚ ਨਵੀਂ ਪੈੜ ਪਾਉਂਦੇ ਹੋਏ ਆਪਣੀ ਪਲੇਠੀ ਐਲਬਮ ਸੁਨੇਹਾ ਲੋਕ ਅਰਪਣ ਕੀਤੀ ਗਈ। ਆਏ ਹੋਏ ਮਹਿਮਾਨਾਂ ਨੂੰ ਐਲਬਮ ਦੀਆਂ ਸੀ.ਡੀ. ਵੰਡੀਆਂ ਗਈਆਂ ਅਤੇ ਕੁਝ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਆਖਿਰ 'ਚ ਆਏ ਹੋਏ ਸਾਰੇ ਸਰੋਤਿਆਂ ਦਾ ਅਤੇ ਪੰਜਾਬੀ ਬੋਲੀ ਨਾਲ ਪਿਆਰ ਕਰਨ ਵਾਲਿਆਂ ਦਾ ਰਾਜੂ ਹਠੂਰੀਆਂ ਵਲੋਂ ਧੰਨਵਾਦ ਕੀਤਾ ਗਿਆ।
'ਲੇਬਰ ਐਮ. ਪੀ. ਆਫ ਦਿ ਈਅਰ' ਚੁਣੇ ਗਏ ਕੀਥ ਵਾਜ
NEXT STORY