ਲੰਡਨ- ਦੇਸ਼ ਦੇ ਵਾਂਝੇ ਅਤੇ ਘੱਟ ਗਿਣਤੀ ਵਰਗਾਂ ਖਾਤਰ ਜ਼ਿਕਰਯੋਗ ਕਾਰਜ ਕਰਨ ਲਈ ਭਾਰਤੀ ਮੂਲ ਦੇ ਬ੍ਰਿਟਿਸ਼ ਰਾਜਨੀਤਕ ਕੀਥ ਵਾਜ ਨੂੰ ਸਾਲ 2014 ਦਾ ਲੇਬਰ ਸੰਸਦ ਮੈਂਬਰ (ਲੇਬਰ ਐਮ. ਪੀ. ਆਫ ਦਿ ਈਅਰ) ਚੁਣਿਆ ਗਿਆ ਹੈ।
ਵਾਜ ਨੇ ਦੱਸਿਆ ਕਿ ਇਸ ਐਵਾਰਡ ਲਈ ਚੁਣੇ ਜਾਣ ਤੋਂ ਬਾਅਦ ਮੈਂ ਖੁਦ ਨੂੰ ਸਨਮਾਨਤ ਕਰ ਰਿਹਾ ਹਾਂ। ਮੇਰੇ ਚੋਣ ਖੇਤਰ ਲੀਸੇਸਟਰ ਈਸਟ 'ਚ ਮੈਂ ਹਰ ਤਰ੍ਹਾਂ ਦੀ ਪਿਛੋਕੜ, ਧਰਮ ਅਤੇ ਨਸਲ ਦੇ ਲੋਕਾਂ ਅਤੇ ਸਮੂਹਾਂ ਨਾਲ ਕੰਮ ਕੀਤਾ ਹੈ। ਸੰਸਦ ਮੈਂਬਰਾਂ 'ਚ ਸਾਰੇ ਵਰਗਾਂ ਨੂੰ ਬਿਹਤਰ ਨੁਮਾਇੰਦਗੀ ਮਿਲੇ ਅਤੇ ਵਿਆਪਕ ਰਾਜਨੀਤਕ ਕਾਰਵਾਈ ਹੋਵੇ, ਇਹੀ ਸਾਡੇ ਬਹੁਸੰਸਕ੍ਰਿਤਕ ਸਮਾਜ ਦਾ ਹਾਂ ਪੱਖੀ ਅਤੇ ਜ਼ਰੂਰੀ ਮਕਸਦ ਹੈ।
ਸਪੀਕਰ ਜਾਨ ਬੇਰਕੋ ਨੇ ਵੀਰਵਾਰ ਨੂੰ ਸਪੀਕਰਸ ਹਾਊਸ 'ਚ ਪੈਚਵਰਕ ਫਾਊਂਡੇਸ਼ਨ ਐਮ. ਪੀ. ਆਫ ਦਿ ਈਅਰ 2014 ਦਾ ਐਲਾਨ ਕੀਤਾ। ਇਹ ਐਵਾਰਡ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪੂਰੇ ਦੇਸ਼ 'ਚ ਕਮਜ਼ੋਰ, ਵਾਂਝੇ ਅਤੇ ਘੱਟ ਗਿਣਤੀ ਫਿਰਕਿਆਂ ਦੀ ਨੁਮਾਇੰਦਗੀ ਕੀਤੀ ਹੋਵੇ ਅਤੇ ਉਨ੍ਹਾਂ ਲਈ ਕੰਮ ਕੀਤਾ ਹੋਵੇ।
ਲੇਬਰ ਪਾਰਟੀ ਦੇ ਨੇਤਾ ਐਡ ਮਿਲਿਬੈਂਡ ਨੇ ਦੱਸਿਆ ਕਿ ਇਸ ਐਵਾਰਡ ਲਈ ਮੈਂ ਵਾਜ ਨੂੰ ਵਧਾਈ ਦਿੰਦਾ ਹਾਂ। ਮਿਲੀਬੈਂਡ ਨੇ ਦੱਸਿਆ ਕਿ ਜਦੋਂ ਮੈਂ ਲੀਸੇਟਰ ਈਸਟ ਗਿਆ, ਮੈਂ ਦੇਖਿਆ ਕਿ ਉਹ ਕਿੰਨੀ ਮਿਹਨਤ ਕਰਦੇ ਹਨ ਅਤੇ ਆਪਣੇ ਸ਼ਹਿਰ ਨੂੰ ਉਨ੍ਹਾਂ ਨੇ ਕਿੰਨਾ ਬਦਲ ਦਿੱਤਾ ਹੈ। ਪਰ ਮੈਂ ਇਹ ਵੀ ਜਾਣਦਾ ਹਾਂ ਕਿ ਕੌਮੀ ਪੱਧਰ 'ਤੇ ਕੀਥ ਨੇ ਕਿੰਨਾ ਡੂੰਘਾ ਪ੍ਰਭਾਵ ਛੱਡਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 32 ਸਾਲ ਤੋਂ ਰਾਜਨੀਤੀ 'ਚ ਸਰਗਰਮ ਰਹੇ ਕੀਥ ਨੇ ਉਸ ਵਿਵਿਧਤਾ ਨੂੰ ਬਣਾਈ ਰੱਖਿਆ ਹੈ ਜਿਸ ਨੇ ਬ੍ਰਿਟੇਨ ਨੂੰ ਮਹਾਨ ਬਣਾਇਆ ਹੈ। ਯਕੀਨੀ ਤੌਰ 'ਤੇ ਉਹ 'ਲੇਬਰ ਐਮ. ਪੀ. ਆਫ ਦਿ ਈਅਰ' ਐਵਾਰਡ ਦੇ ਹੱਕਦਾਰ ਹਨ।
ਵਾਲਾਂ ਦੇ ਇਸ਼ਤਿਹਾਰ 'ਚ ਛਾਈ ਅਲਕਾਇਦਾ ਨੇਤਾ ਦੀ ਫੋਟੋ
NEXT STORY