ਸਿਓਲ— ਉੱਤਰੀ ਕੋਰੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਵਿਚ ਪਹਿਲੀ ਵਾਰ ਕਿਮ ਜੋਂਗ ਉਨ ਦੀ ਵੀਡੀਓ ਫੁਟੇਜ਼ ਜਾਰੀ ਕੀਤੀ ਹੈ, ਜਿਸ ਵਿਚ ਉਹ ਲੰਗੜਾ ਕੇ ਚੱਲਦੇ ਨਜ਼ਰ ਆ ਰਹੇ ਹਨ।
ਨਾਰਥ ਚੋਸੁਨ ਚੁਗਾਂਗਾ ਟੀ. ਵੀ. ਨੇ ਇਹ ਵੀਡੀਓ ਫੁਟੇਜ਼ ਵੀਰਵਾਰ ਨੂੰ ਪ੍ਰਸਾਰਤ ਕੀਤੀ, ਜਿਸ ਵਿਚ ਕਿਮ ਪਿਓਂਗਯਾਂਗ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਆਯੋਜਿਤ ਫੌਜੀ ਕਮਾਂਡਰਾਂ ਦੀ ਬੈਠਕ ਦੇ ਦੌਰਾਨ ਇਕ ਮੰਚ 'ਤੇ ਦਿਖਾਈ ਦੇ ਰਹੇ ਸਨ।
ਜਨਤਕ ਤੌਰ 'ਤੇ ਲੰਬੇ ਸਮੇਂ ਤੋਂ ਨਜ਼ਰ ਨਹੀਂ ਆ ਰਹੇ ਕਿਮ ਨੂੰ ਅਕਤੂਬਰ ਦੇ ਮੱਧ ਵਿਚ ਵੈਸਾਖੀ ਦੀ ਸਹਾਇਤਾ ਦੇ ਨਾਲ ਚੱਲਦੇ ਹੋਏ ਦੇਖਿਆ ਗਿਆ ਸੀ। ਲਗਭਗ ਛੇ ਹਫਤਿਆਂ ਤੱਕ ਜਨਤਕ ਤੌਰ 'ਤੇ ਦਿਖਾਈ ਨਾ ਦੇਣ ਦੇ ਕਾਰਨ ਕਿਮ ਦੀ ਸਿਹਤ ਅਤੇ ਸੱਤਾ 'ਤੇ ਉਨ੍ਹਾਂ ਦੀ ਪਕੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਵੀਰਵਾਰ ਦੀ ਫੁਟੇਜ਼ ਵਿਚ ਤਸਵੀਰ ਖਿਚਵਾਉਣ ਦੌਰਾਨ ਕਿਮ ਨੂੰ ਫੌਜੀਆਂ ਦੀ ਭੀੜ ਦੇ ਪਿੱਛੇ ਲੰਗੜਾ ਕੇ ਚੱਲਦੇ ਹੋਏ ਦਿਖਾਇਆ ਗਿਆ ਸੀ ਹਾਲਾਂਕਿ ਉਨ੍ਹਾਂ ਦੇ ਪੈਰ ਨਹੀਂ ਦਿਖਾਏ ਗਏ।
ਦੱਖਣੀ ਕੋਰੀਆ ਦੀ ਇਕ ਖੁਫੀਆ ਏਜੰਸੀ ਨੇ ਕਿਹਾ ਹੈ ਕਿ ਕਿਮ ਦੇ ਖੱਬੇ ਪੈਰ ਦੇ ਗਿੱਟੇ ਦਾ ਸਿਸਟ ਦੀ ਸਮੱਸਿਆ ਦੇ ਕਾਰਨ ਆਪ੍ਰੇਸ਼ਨ ਕੀਤਾ ਗਿਆ ਸੀ। ਉੱਤਰ ਕੋਰੀਆ ਦੇ ਸੀਨੀਅਰ ਅਖਬਾਰ ਰੋਦੋਂਗ ਸਿਨਮੁਨ ਨੇ ਇਸ ਬੈਠਕ ਵਿਚ ਸ਼ਾਮਲ ਹੋਏ ਕਿਮ ਦੀ ਤਸਵੀਰ ਪ੍ਰਕਾਸ਼ਤ ਕੀਤੀ ਸੀ, ਜਿਸ ਵਿਚ ਕਿਮ ਵੈਸਾਖੀ ਦੀ ਮਦਦ ਨਾਲ ਚੱਲ ਰਹੇ ਸਨ।
ਸਾਹਿਤਕ ਸਮਾਗਮ 'ਚ ਪਲੇਠੀ ਆਡੀਓ ਐਲਬਮ 'ਸੁਨੇਹਾ' ਕੀਤੀ ਲੋਕ ਅਰਪਣ
NEXT STORY