ਮਿਆਮੀ- ਮਿਆਮੀ ਦੀ ਸੰਘੀ ਅਦਾਲਤ ਨੇ ਵੀਰਵਾਰ ਨੂੰ ਇਕ ਸਾਬਕਾ ਜੱਜ ਨੂੰ ਨਾਜਾਇਜ਼ ਉਗਰਾਹੀ ਨਿਆਂ 'ਚ ਅੜਿੱਕਾ ਪਾਉਣ ਅਤੇ ਮਨੀਲਾਂਡਰਿੰਗ ਦਾ ਦੋਸ਼ੀ ਦਿੱਤਾ ਹੈ। ਜੱਜ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ। ਅਮਰੀਕਾ ਨੇ ਇਸ ਜੱਜ 'ਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।
ਬੇਨੀ ਪਾਲਮੇਰੀ ਬਛੀ ਵਿਰੁੱਧ ਦੋਸ਼ ਸੀ ਕਿ ਉਨ੍ਹਾਂ ਨੇ ਦੱਖਣੀ ਅਮਰੀਕਾ ਦੇ ਡਰੱਗ ਕੰਟਰੋਲਰ ਦੇ ਮਾਲਿਕ ਦੀ ਅਮਰੀਕਾ ਹਵਾਲਗੀ ਦੀ ਕੋਸ਼ਿਸ਼ ਨੂੰ ਰੋਕਣ ਲਈ ਉਸ ਕੋਲੋਂ ਰਿਸ਼ਵਤ ਲਈ ਸੀ।
ਇਸਤਿਗਾਸਾ ਪੱਖ ਇਸ ਗੱਲ 'ਤੇ ਰਾਜ਼ੀ ਹੋ ਗਏ ਕਿ ਸਾਬਕਾ ਜੱਜ ਦੇ ਮਾਮਲੇ 'ਚ ਸਹਿਯੋਗ ਨੂੰ ਦੇਖਦੇ ਹੋਏ ਉਨ੍ਹਾਂ ਵਿਰੁੱਧ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦਾ ਦੋਸ਼ ਰੱਦ ਕਰ ਦਿੱਤਾ ਜਾਵੇ। ਇਸ ਮਾਮਲੇ 'ਚ ਉਨ੍ਹਾਂ ਨੂੰ 6 ਤੋਂ 7 ਸਾਲ ਦੀ ਸਜ਼ਾ ਹੋ ਸਕਦੀ ਹੈ।
ਕੋਰੀਆਈ ਟੈਲੀਵਿਜ਼ਨ ਨੇ ਲੰਗੜਾ ਕੇ ਚੱਲਦੇ ਕਿਮ ਦੀ ਵੀਡੀਓ ਕੀਤੀ ਜਾਰੀ
NEXT STORY