ਸਿਓਲ- ਉੱਤਰੀ ਕੋਰੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ 'ਚ ਪਹਿਲੀ ਕਿਮ ਜੋਂਗ ਉਨ ਦਾ ਵੀਡੀਓ ਫੁਟੇਜ ਜਾਰੀ ਕੀਤਾ ਹੈ, ਜਿਸ 'ਚ ਉੱਤਰੀ ਕੋਰੀਆਈ ਆਗੂ ਖੂੰਡੀ ਦੀ ਸਹਾਇਤਾ ਤੋਂ ਬਿਨਾਂ ਪਰ ਲੰਗੜਾ ਕੇ ਚਲਦੇ ਨਜ਼ਰ ਆ ਰਹੇ ਹਨ।
ਨਾਰਥ ਚੋਸੁਨ ਚੁਗਾਂਗ ਟੀ. ਵੀ. ਨੇ ਇਹ ਵੀਡੀਓ ਫੁਟੇਜ ਵੀਰਵਾਰ ਨੂੰ ਪ੍ਰਸਾਰਿਤ ਕੀਤਾ, ਜਿਸ 'ਚ ਕਿਮ ਪਿਯੋਂਗਯਾਂਗ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਆਯੋਜਿਤ ਫੌਜੀ ਕਮਾਂਡਰਾਂ ਦੀ ਬੈਠਕ ਦੌਰਾਨ ਇਕ ਮੰਚ 'ਤੇ ਨਜ਼ਰ ਆ ਰਹੇ ਸਨ। ਜਨਤਕ ਤੌਰ 'ਤੇ ਲੰਬੇ ਸਮੇਂ ਤੋਂ ਨਜ਼ਰ ਨਾ ਆ ਰਹੇ ਕਿਮ ਨੂੰ ਅਕਤੂਬਰ ਦੇ ਦਰਮਿਆਨ ਖੂੰਡੀ ਦੀ ਸਹਾਇਤਾ ਨਾਲ ਚਲਦੇ ਹੋਏ ਦੇਖਿਆ ਗਿਆ ਸੀ। ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਕਿਹਾ ਹੈ ਕਿ ਕਿਮ ਦੇ ਖੱਬੇ ਪੈਰ 'ਚ ਬੀਮਾਰੀ ਕਾਰਨ ਆਪ੍ਰੇਸ਼ਨ ਹੋਇਆ ਸੀ।
ਵੇਨੇਜ਼ੁਏਲਾ ਦੇ ਸਾਬਕਾ ਜੱਜ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ੀ ਕਰਾਰ
NEXT STORY