ਨਵੀਂ ਦਿੱਲੀ— ਉਂਝ ਤਾਂ ਤੁਸੀਂ ਬਹੁਤ ਸਾਰੇ ਅਨੋਖੇ ਨਜ਼ਾਰੇ ਦੇਖੇ ਹੋਣਗੇ ਪਰ ਇਹ ਨਜ਼ਾਰਾ ਸੱਚ ਵਿਚ ਕਾਫੀ ਦਿਲਚਸਪ ਹੈ। ਹਾਲ ਹੀ ਵਿਚ ਸਾਹਮਣੇ ਆਈ ਇਕ ਵੀਡੀਓ ਵਿਚ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿਚ ਇਕ ਕਿਸ਼ਤੀ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਕਿਸ਼ਤੀ 'ਤੇ ਜਾ ਰਹੇ ਲੜਕੇ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਉਸ ਦੇ ਪਿੱਛੇ ਆਉਂਦੀ ਇਹ ਵੱਡੀ ਮੱਛੀ ਉਸ ਦੀ ਕਿਸ਼ਤੀ ਤੱਕ ਪਹੁੰਚ ਜਾਵੇਗੀ। ਅਸਲ ਵਿਚ ਸੀਲ ਮੱਛੀ ਆਪਣੇ ਸ਼ਿਕਾਰ ਵੱਲ ਦੌੜੀ ਸੀ, ਜੋ ਕਿਸ਼ਤੀ ਵਿਚ ਬੈਠੇ ਮਛੇਰੇ ਦੇ ਜਾਲ ਵਿਚ ਫਸ ਗਿਆ ਸੀ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਮੱਛੀ ਤੇਜੀ ਨਾਲ ਉਸ ਵੱਲ ਲਪਕੀ ਸੀ। ਇਹ ਨਜ਼ਾਰਾ ਦੇਖਣ ਵਿਚ ਜਿੰਨਾਂ ਦਿਲਚਸਪ ਸੀ ਅਤੇ ਇਹ ਓਨਾਂ ਹੀ ਜਾਨਲੇਵਾ ਵੀ ਸਾਬਤ ਹੋ ਸਕਦਾ ਸੀ।
ਖੁਫੀਆ ਜਾਂਚ ਦੇ ਘੇਰੇ 'ਚ ਆਈ ਅਮਰੀਕਾ ਦੀ ਸਾਬਕਾ ਡਿਪਲੋਮੈਟ
NEXT STORY