ਵਾਸ਼ਿੰਗਟਨ- ਪਾਕਿਸਤਾਨ ਵੱਲ ਝੁਕਾਅ ਲਈ ਪਛਾਣੀ ਜਾਣ ਵਾਲੀ ਸੀਨੀਅਰ ਅਮਰੀਕੀ ਡਿਪਲੋਮੈਟ ਰਾਬਿਨ ਰਾਫੇਲ ਨੂੰ ਸੰਘੀ ਖੁਫੀਆ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ। ਮੀਡੀਆ 'ਚ ਆਈਆਂ ਖਬਰਾਂ ਅਨੁਸਾਰ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ) ਨੇ ਰਾਫੇਲ ਦੀ ਰਿਹਾਇਸ਼ ਅਤੇ ਵਿਦੇਸ਼ ਮੰਤਰਾਲਾ 'ਚ ਉਸ ਦੇ ਦਫਤਰ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ।
ਛਾਪੇ ਦੌਰਾਨ ਉਹ ਵਿਦੇਸ਼ ਮੰਤਰਾਲਾ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ ਲਈ ਵਿਸ਼ੇਸ਼ ਪ੍ਰਤੀਨਿਧੀ ਦਫਤਰ 'ਚ ਪਾਕਿਸਤਾਨ ਨਾਲ ਜੁੜੇ ਮਾਮਲਿਆਂ ਦੀ ਸਲਾਹਕਾਰ ਦੇ ਅਹੁਦੇ 'ਤੇ ਸੀ। ਪਿਛਲੇ ਹਫਤੇ ਵਿਦੇਸ਼ ਮੰਤਰਾਲਾ ਨਾਲ ਉਨ੍ਹਾਂ ਦਾ ਠੇਕਾ ਖਤਮ ਹੋ ਗਿਆ।
ਉੱਤਰੀ ਕੋਰੀਆਈ ਟੈਲੀਵਿਜ਼ਨ ਨੇ ਲੰਗੜਾ ਕੇ ਚਲਦੇ ਕਿਮ ਦਾ ਵੀਡੀਓ ਫੁਟੇਜ ਜਾਰੀ ਕੀਤਾ
NEXT STORY