ਇਸਲਾਮਾਬਾਦ— ਭਾਰਤ ਦੀ ਸਰਹੱਦ 'ਤੇ ਕਈ ਵਾਰ ਹਮਲੇ ਕਰਨ ਤੋਂ ਬਾਅਦ ਪਾਕਿਸਤਾਨ ਹੁਣ ਹੋਰ ਵੀ ਘਟੀਆ ਹਰਕਤਾਂ 'ਤੇ ਉਤਰ ਆਇਆ ਹੈ। ਪਾਕਿਸਤਾਨੀ ਹੈਕਰਾਂ ਨੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਓੜੀਸਾ ਦੀਆਂ 22 ਸਰਕਾਰੀ ਵੈੱਬਸਾਈਟਾਂ ਨੂੰ ਹੈਕ ਕਰ ਲਿਆ ਹੈ। ਹੈਕਰਾਂ ਦਾ ਕਹਿਣਾ ਹੈ ਕਿ ਭਾਰਤ ਕਸ਼ਮੀਰ 'ਤੇ ਜ਼ੁਲਮ ਕਰ ਰਿਹਾ ਹੈ , ਜਿਸ ਲਈ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ। 22 ਵੈੱਬਸਾਈਟਾਂ ਦੇ ਹੈਕ ਹੋਣ ਦੇ ਬਾਅਦ ਤੋਂ ਹੀ ਸਾਈਟਾਂ ਗਾਇਬ ਹਨ ਅਤੇ ਇਨ੍ਹਾਂ ਨੂੰ ਕੋਈ ਵੀ ਅਕਸੈਸ ਨਹੀਂ ਕਰ ਪਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਸਾਰੀਆਂ ਵੈੱਬਸਾਈਟਾਂ ਨੈਸ਼ਨਲ ਇਨਫਾਰਮੈਸ਼ਨ ਸੈਂਟਰ ਸੰਚਾਲਿਤ ਕਰਦੀਆਂ ਹਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਤੇਲੰਗਾਨਾ ਦੇ ਸਰਕਾਰੀ ਕਰਮਚਾਰੀਆਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਕਿ ਉਹ ਵਿਭਾਗ ਦੀ ਵੈੱਬਸਾਈਟ ਅਕਸੈਸ ਨਹੀਂ ਕਰ ਪਾ ਰਹੇ ਹਨ। ਤੇਲੰਗਾਨਾ ਦੇ ਤਕਨੀਕੀ ਸੰਸਥਾਨ ਟੀ. ਆਈ. ਟੀ. ਏ. ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਸਾਰੀਆਂ ਵੈੱਬਸਾਈਟਾਂ ਇਕ ਹੀ ਥਾਂ ਤੋਂ ਹੈਕ ਕੀਤੀਆਂ ਗਈਆਂ ਹਨ।
ਸ਼ੁੱਕਰਵਾਰ ਤੋਂ ਹੀ ਹੈਕ ਕੀਤੀਆਂ ਇਨ੍ਹਾਂ ਵੈੱਬਸਾਈਟਾਂ ਦੀ ਵਰਤੋਂ ਨਹੀਂ ਹੋ ਰਹੀ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਸੀ. ਆਈ. ਡੀ. ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਹੈਕ ਕੀਤੀਆਂ ਇਨ੍ਹਾਂ ਵੈੱਬਸਾਈਟਾਂ 'ਤੇ ਹੈਕਰਾਂ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿਚ ਕਥਿਤ ਤੌਰ 'ਤੇ ਭਾਰਤੀ ਫੌਜ ਦੇ ਜਵਾਨ ਨਾਗਰਿਕਾਂ ਨੂੰ ਕੁੱਟ ਰਹੇ ਹਨ। ਹੈਕਰਾਂ ਨੇ ਕਿਹਾ ਕਿ ਉਹ ਭਾਰਤ 'ਤੇ ਸਾਈਬਰ ਹਮਲਾ ਨਹੀਂ ਕਰ ਰਹੇ ਹਨ, ਉਹ ਤਾਂ ਬੱਸ ਮਨੁੱਖਤਾ ਤਾ ਸਾਥ ਦਿੰਦੇ ਹੋਏ ਇਨ੍ਹਾਂ ਸਾਈਟਾਂ ਨੂੰ ਹੈਕ ਕਰ ਰਹੇ ਹਨ, ਤਾਂ ਜੋ ਸਾਰਿਆਂ ਨੂੰ ਫੌਜ ਦੀ ਗਲਤੀ ਦਾ ਅਹਿਸਾਸ ਹੋ ਸਕੇ। ਹੈਕਰਾਂ ਨੇ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਕਸ਼ਮੀਰ ਨਹੀਂ ਮੰਗ ਰਹੇ ਹਨ ਪਰ ਸ਼ਾਂਤੀ ਚਾਹੁੰਦੇ ਹਨ। ਆਪਣੇ ਸੰਦੇਸ਼ ਦੇ ਅੰਤ ਵਿਚ ਉਨ੍ਹਾਂ ਨੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੈ।
ਅਸਲ ਵਿਚ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਹੈਕਰਾਂ ਨੇ ਭਾਰਤੀ ਸਾਈਟਾਂ ਹੈਕ ਕਰਨ ਦੀਆਂ ਘਟਨਾਵਾਂ ਕਾਫੀ ਵਧੀਆਂ ਹਨ। ਅਜਿਹੇ ਵਿਚ ਸਾਈਟਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਤੇ ਪਾਕਿਸਤਾਨ ਦੀ ਇਸ ਹਰਕਤ ਦਾ ਉੱਚਿਤ ਜਵਾਬ ਦੇਣਾ ਭਾਰਤ ਦੇ ਲਈ ਦੋਹਰੀ ਚੁਣੌਤੀ ਹੈ।
ਇਮਰਾਨ ਖਾਨ ਵੀ ਹੋਏ ਮੋਦੀ ਦੇ ਮੁਰੀਦ
NEXT STORY